ਲੁਧਿਆਣਾ ਦੇ ਵਿਦਿਆਰਥੀਆਂ ਨੇ ਕਰ ਦਿਖਾਇਆ ਅਜਿਹਾ ਕਮਾਲ, ਵੱਡੀਆਂ-ਵੱਡੀਆਂ ਕੰਪਨੀਆਂ ''ਚ ਹੋਣ ਲੱਗੇ ਚਰਚੇ

02/12/2021 12:39:50 PM

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ 'ਚ ਇਲੈਕਟ੍ਰੀਕਲ ਮਹਿਕਮੇ ਦੇ ਵਿਦਿਆਰਥੀਆਂ ਨੇ ਬੈਟਰੀ ਨਾਲ ਚੱਲਣ ਵਾਲਾ ਸਕੂਟਰ ਤਿਆਰ ਕਰਕੇ ਕਮਾਲ ਕਰ ਦਿੱਤਾ ਹੈ। ਇਨ੍ਹਾਂ ਵਿਦਿਆਰਥੀਆਂ ਨੇ ਦੇਸ਼ ਦੇ ਭਵਿੱਖ ਲਈ ਇਕ ਨਵੀਂ ਪੁਲਾਂਘ ਪੁੱਟੀ ਹੈ। ਕਾਲਜ ਦੇ ਇਲੈਕਟ੍ਰਾਨਿਕ ਮਹਿਕਮੇ ਦੇ ਵਿਦਿਆਰਥੀਆਂ ਨੇ ਮਿਲ ਕੇ ਇਹ ਪ੍ਰਾਜੈਕਟ 6 ਮਹੀਨਿਆਂ ਦੇ ਵਕਫ਼ੇ ਦੌਰਾਨ ਮੁਕੰਮਲ ਕਰ ਲਿਆ ਹੈ, ਜਿਸਦੇ ਚਰਚੇ ਹੁਣ ਪੂਰੇ ਲੁਧਿਆਣਾ 'ਚ ਹੀ ਨਹੀਂ, ਸਗੋਂ ਵੱਡੀਆਂ-ਵੱਡੀਆਂ ਕੰਪਨੀਆਂ 'ਚ ਵੀ ਹੋਣ ਲੱਗੇ ਹਨ।

ਇਹ ਵੀ ਪੜ੍ਹੋ : LKG ਦੀ ਵਿਦਿਆਰਥਣ ਨਾਲ ਜਬਰ-ਜ਼ਿਨਾਹ ਮਾਮਲੇ 'ਚ ਜ਼ਬਰਦਸਤ ਮੋੜ, ਸਕਾ ਭਰਾ ਹੀ ਨਿਕਲਿਆ ਮੁਲਜ਼ਮ, ਗ੍ਰਿਫ਼ਤਾਰ

ਵਿਦਿਆਰਥੀਆਂ ਦੇ ਇਸ ਕੰਮ ਲਈ ਉਨ੍ਹਾਂ ਦੇ ਮਹਿਕਮੇ ਦੇ ਪ੍ਰੋਫੈਸਰ ਅਤੇ ਐਚ. ਓ. ਡੀ. ਵੀ ਖ਼ੁਸ਼ ਹਨ ਅਤੇ ਉਨ੍ਹਾਂ ਨੂੰ ਸ਼ਾਬਾਸ਼ੀ ਦੇ ਰਹੇ ਹਨ। ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਇਲੈਕਟ੍ਰਿਕ ਮਹਿਕਮੇ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਇਸ ਸਕੂਟਰ 'ਤੇ ਉਨ੍ਹਾਂ ਨੇ ਕਈ ਮਹੀਨੇ ਕੰਮ ਕੀਤਾ ਹੈ ਅਤੇ ਫਿਰ ਇਸ ਨੂੰ ਇਲੈਕਟ੍ਰਿਕ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਵ੍ਹੀਕਲ ਦੇ ਭਵਿੱਖ ਨੂੰ ਵੇਖਦਿਆਂ ਉਨ੍ਹਾਂ ਨੇ ਇਕ ਨਵਾਂ ਪ੍ਰਾਜੈਕਟ ਤਿਆਰ ਕਰਨ ਬਾਰੇ ਸੋਚਿਆ ਅਤੇ ਫਿਰ ਕੋਰੋਨਾ ਕਾਲ ਦੇ ਦੌਰਾਨ ਕਾਫੀ ਮੁਸ਼ਕਲਾਂ ਵੀ ਆਈਆਂ ਕਿਉਂਕਿ ਸਮਾਨ ਨਹੀਂ ਮਿਲ ਰਿਹਾ ਸੀ।

ਇਹ ਵੀ ਪੜ੍ਹੋ : ਜੀਜੇ ਦੇ ਇਸ਼ਕ 'ਚ ਅੰਨ੍ਹੀ ਹੋਈ ਪਤਨੀ ਨੂੰ ਭੁੱਲੇ ਸੱਤ ਫੇਰਿਆਂ ਦੇ ਵਚਨ, ਪਤੀ 'ਤੇ ਡੀਜ਼ਲ ਪਾ ਕੇ ਲਾਈ ਅੱਗ

ਇਸ ਦੇ ਬਾਵਜੂਦ ਉਨ੍ਹਾਂ ਨੇ ਇਹ ਸਕੂਟਰ ਤਿਆਰ ਕਰ ਲਿਆ। ਵਿਦਿਆਰਥੀਆਂ ਨੇ ਦੱਸਿਆ ਕਿ ਇਸ ਇਲੈਕਟ੍ਰਿਕ ਵਾਹਨ ਦੀ 50 ਕਿਲੋਮੀਟਰ ਚੱਲਣ ਦੀ ਸਮਰੱਥਾ ਹੈ ਪਰ ਇਸ ਨੂੰ ਹੋਰ ਵਧਾਇਆ ਜਾਵੇਗਾ। ਵਿਦਿਆਰਥੀ ਪੁਨੀਤ ਸਿੰਘ ਬੇਦੀ ਨੇ ਕਿਹਾ ਇਸ ਦੀ ਬੈਟਰੀ 3 ਘੰਟਿਆਂ 'ਚ ਪੂਰੀ ਚਾਰਜ ਹੋ ਜਾਂਦੀ ਹੈ। ਇਲੈਕਟ੍ਰਾਨਿਕ ਇੰਜੀਨੀਅਰਿੰਗ ਮਹਿਕਮੇ ਦੇ ਮੁਖੀ ਡਾ. ਕਨਵਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਦੇ ਵਿਦਿਆਰਥੀਆਂ ਨੇ ਇਸ ਪ੍ਰਾਜੈਕਟ 'ਤੇ ਕੰਮ ਕਰਕੇ ਇਸ ਨੂੰ ਪੂਰਾ ਕੀਤਾ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਸ਼ਾਮ 5 ਵਜੇ ਖ਼ਤਮ ਹੋ ਜਾਵੇਗਾ 'ਚੋਣ ਪ੍ਰਚਾਰ', 14 ਫਰਵਰੀ ਨੂੰ ਪੈਣਗੀਆਂ ਵੋਟਾਂ

ਉਨ੍ਹਾਂ ਕਿਹਾ ਕਿ ਆਉਣ ਵਾਲਾ ਭਵਿੱਖ ਇਲੈਕਟ੍ਰਿਕ ਵਾਹਨਾਂ ਦਾ ਹੈ ਅਤੇ ਇਸ 'ਚ ਉਨ੍ਹਾਂ ਵੱਲੋਂ ਆਪਣੇ ਕਾਲਜ 'ਚ ਇੱਕ ਨਵੇਂ ਵਿਸ਼ੇ ਦਾ ਕੋਰਸ ਵੀ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਇਲੈਕਟ੍ਰਿਕ ਵਾਹਨਾਂ ਬਾਰੇ ਜਾਣਕਾਰੀ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ 'ਤੇ ਵਿਦਿਆਰਥੀਆਂ ਨੇ ਕਾਫ਼ੀ ਮਿਹਨਤ ਕੀਤੀ ਹੈ ਅਤੇ ਉਨ੍ਹਾਂ ਦੀ ਮਿਹਨਤ ਸਦਕਾ ਹੀ ਅੱਜ ਇਹ ਪ੍ਰਾਜੈਕਟ ਮੁਕੰਮਲ ਹੋ ਸਕਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਾਜੈਕਟ ਰਾਹੀਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਪ੍ਰੇਰਨਾ ਮਿਲੇਗੀ।
ਨੋਟ : ਕਾਲਜ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਬੈਟਰੀ ਨਾਲ ਚੱਲਣ ਵਾਲੇ ਸਕੂਟਰ ਬਾਰੇ ਦਿਓ ਆਪਣੀ ਰਾਏ

Babita

This news is Content Editor Babita