ਨਵੇਂ ਵਰ੍ਹੇ ਦੀ ਪਹਿਲੀ ਉਥਲ-ਪੁਥਲ, ਛੋਟੇ ਢੀਂਡਸੇ ਦਾ ਅਸਤੀਫਾ ਬਣਿਆ ਅਸਮਾਨੀ ਬਿਜਲੀ!

01/04/2020 9:45:21 AM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ 1920 ਵਿਚ ਹੋਂਦ ਵਿਚ ਆਇਆ ਸੀ ਤੇ ਇਸ ਸਾਲ 2020 ਹੋਣ ਕਰ ਕੇ ਅਕਾਲੀ ਦਲ ਲਈ ਇਹ ਸਾਲ ਉਨ੍ਹਾਂ ਦੀ ਪਾਰਟੀ ਦੇ ਜ਼ਿੰਦਗੀ ਵਿਚ ਆਇਆ ਬਹੁਤ ਵੱਡੀ ਮਹੱਤਤਾ ਰੱਖਦਾ ਸੀ। ਇਸ ਸਾਲ ਨੂੰ ਮਨਾਉਣ ਲਈ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਈ ਪ੍ਰੋਗਰਾਮ ਉਲੀਕ ਕੇ ਆਪਣੀ ਪਾਰਟੀ ਦੀ ਗੱਲ ਆਖਣ ਦੀਆਂ ਤਿਆਰੀਆਂ ਕੀਤੀਆਂ ਹਨ ਪਰ ਬੀਤੇ ਦਿਨ ਭਾਵ ਸ਼ੁੱਕਰਵਾਰ ਨੂੰ ਸੁਖਦੇਵ ਸਿੰਘ ਢੀਂਡਸਾ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਮੌਜੂਦਾ ਵਿਧਾਨ ਸਭਾ ਵਿਚ ਅਕਾਲੀ ਦਲ ਦੇ ਗਰੁੱਪ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਅਕਾਲੀ ਦਲ ਦੇ ਸ਼ੁਰੂ ਹੋਣ ਵਾਲੇ 100 ਸਾਲ ਸ਼ਤਾਬਦੀ ਜਸ਼ਨਾਂ ਦੀ ਕਿਰਕਿਰੀ ਕਰ ਗਏ ਹਨ।

ਪੰਜਾਬ ਦੇ ਸਿਆਸੀ ਗਲਿਆਰਿਆਂ ਵਿਚ ਚਰਚਾ ਸੀ ਕਿ ਸਾਲ ਦੇ ਸ਼ੁਰੂ ਵਿਚ ਜੇਕਰ ਕਿਸੇ ਰਾਜਸੀ ਪਾਰਟੀ ਨੂੰ ਵੱਡਾ ਝਟਕਾ ਤੇ ਉਸ ਵਿਚ ਧਮਾਕਾ ਹੋਇਆ ਹੈ ਉਸ ਦੀ ਸ਼ੁਰੂਆਤ ਅਕਾਲੀ ਦਲ ਤੋਂ ਹੋਈ ਹੈ। ਢੀਂਡਸਾ ਦੇ ਪੁੱਤਰ ਦੇ ਅਸਤੀਫੇ ਨੂੰ ਫੌਰੀ ਮਨਜ਼ੂਰ ਕਰ ਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਮਨਾਉਣ ਲਈ ਕੋਈ ਸਮਾਂ ਨਹੀਂ ਦਿੱਤਾ ਸਗੋਂ ਨਾਲੋਂ ਨਾਲ ਅਸਤੀਫਾ ਪ੍ਰਵਾਨ ਕਰ ਲਿਆ ਹੈ। ਇਸ ਅਸਤੀਫੇ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਪਰਿਵਾਰ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਇਕਮੁਠ ਹੈ। ਕਿਉਂਕਿ ਸੁਖਦੇਵ ਸਿੰਘ ਢੀਂਡਸਾ ਜੇਕਰ ਟਕਸਾਲੀਆਂ ਜਾਂ ਸਮੁੱਚੇ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਹਨ ਤਾਂ ਸਭ ਤੋਂ ਪਹਿਲਾਂ ਪਰਿਵਾਰ ਦਾ ਨਾਲ ਹੋਣਾ ਜ਼ਰੂਰੀ ਹੈ। ਨਹੀਂ ਤਾਂ ਲੋਕਾਂ ਨੇ ਪਾਰਟੀ ਵਿਚ ਬੈਠੇ ਆਗੂਆਂ 'ਤੇ ਤੰਜ ਕੱਸਣੇ ਸਨ। ਹੁਣ ਪਾਰਟੀ ਦੇ ਨੇਤਾ ਤੇ ਹਮਖਿਆਲੀ ਢੀਂਡਸਾ ਦੀ ਅਗਵਾਈ ਵਾਲੀ ਕਬੂਲ ਸਕਦੇ ਹਨ।

ਬਾਕੀ ਦੇਖਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਆਉਣ ਵਾਲੇ ਦਿਨਾਂ ਵਿਚ ਕਿਸ ਤਰ੍ਹਾਂ ਦੇ ਪ੍ਰੋਗਰਾਮ ਉਲੀਕਦੇ ਹਨ ਤੇ ਆਪਣੇ ਸਾਥੀਆਂ ਤੇ ਹੋਰਨਾਂ ਨੂੰ ਇਕ ਪਲੇਟਫਾਰਮ 'ਤੇ ਕਿਵੇਂ ਇਕੱਠੇ ਕਰ ਕੇ ਇਹ ਟਕਸਾਲੀ ਇਕਮੁਠ ਹੁੰਦੇ ਹਨ। ਜਦੋਂਕਿ ਇਕ ਮੋਰਚਾ ਜਿੱਤਣ ਵਿਚ ਉਹ ਕਾਮਯਾਬ ਹੋ ਗਏ।

cherry

This news is Content Editor cherry