ਪੰਜਾਬ ਪੁਲਸ ਨੂੰ ਵੱਡੀ ਕਾਮਯਾਬੀ, 3 ਕਾਰਾਂ ''ਚੋਂ 1270 ਬਕਸੇ ਸ਼ਰਾਬ ਬਰਾਮਦ (ਵੀਡੀਓ)

01/19/2017 3:17:16 PM

ਲੁਧਿਆਣਾ — ਲੁਧਿਆਣਾ ''ਚ ਪੰਜਾਬ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਸ ਨੇ ਚੈਕਿੰਗ ਦੌਰਾਨ ਇੱਥੇ ਤਿੰਨ ਕਾਰਾਂ ਤੋਂ 1270 ਡੱਬਿਆਂ ਸ਼ਰਾਬ ਬਰਾਮਦ ਕੀਤੀ ਹੈ। ਫਿਲਹਾਲ ਕਾਰ ''ਚ ਸਵਾਰ ਲੋਕਾਂ ਨੂੰ ਹਿਰਾਸਤ ''ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। 

ਦੱਸਣਯੋਗ ਹੈ ਕਿ 4 ਫਰਵਰੀ ਨੂੰ ਪੰਜਾਬ ''ਚ ਵਿਧਾਨਸਭਾ ਚੋਣਾਂ ਤਹਿਤ ਵੋਟਾਂ ਪੈਣੀਆਂ ਹਨ। ਇਸ ਕਾਰਨ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤਹਿਤ ਇੱਥੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ ਅਤੇ ਗੱਡੀਆਂ ਦੀ ਗੰਭੀਰ ਰੂਪ ''ਚ ਤਲਾਸ਼ੀ ਕੀਤੀ ਜਾ ਰਹੀ ਸੀ। ਇਸੇ ਲੜੀ ਅਧੀਨ ਲੁਧਿਆਣਾ ਪੁਲਸ ਨੂੰ ਇਹ ਕਾਮਯਾਬੀ ਮਿਲੀ ਹੈ।