ਬੈਂਸ ਨੇ ਲਾਈਵ ਹੋ ਇਸ ਇਲਾਕੇ 'ਚੋਂ ਖਰੀਦਿਆ ਸੀ ਚਿੱਟਾ, ਹੁਣ ਪੁਲਸ ਨੇ ਮਾਰੀ ਰੇਡ

11/22/2019 11:01:09 AM

ਲੁਧਿਆਣਾ (ਨਰਿੰਦਰ) - ਲੁਧਿਆਣਾ ਦੀ ਪੁਲਸ ਵਲੋਂ ਲਗਾਤਾਰ ਨਸ਼ਾ ਤਸਕਰਾਂ ਖਿਲਾਫ ਮੁਹਿੰਮ ਵਿੱਢੀ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਅੱਜ ਤੜਕਸਾਰ ਚੀਮਾ ਚੌਕ ਨੇੜੇ ਘੋੜਾ ਕਾਲੋਨੀ ਅਤੇ ਅਮਰਪੁਰਾ ਇਲਾਕੇ ’ਚ ਛਾਪੇਮਾਰੀ ਕਰਦਿਆਂ 100 ਤੋਂ ਵੱਧ ਪੁਲਸ ਮੁਲਾਜ਼ਮਾਂ ਨੇ 40 ਸ਼ੱਕੀਆਂ ਨੂੰ ਹਿਰਾਸਤ ’ਚ ਲਿਆ। ਇਸ ਦੌਰਾਨ ਪੁਲਸ ਨੇ ਦੋ ਘਰਾਂ ’ਚੋਂ ਨਸ਼ਾ ਵੀ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਨੇ ਇਹ ਆਪ੍ਰੇਸ਼ਨ ਏ.ਸੀ.ਪੀ ਵਰਿਆਮ ਸਿੰਘ ਅਤੇ ਏ.ਡੀ.ਸੀ.ਪੀ. ਗੁਰਪ੍ਰੀਤ ਸਿੰਘ ਸਿਕੰਦ ਦੀ ਅਗਵਾਈ ’ਚ ਚਲਾਇਆ ਹੈ। 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੁਧਿਆਣਾ ਦੇ ਡੀ.ਸੀ.ਪੀ. ਵਰਿਆਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਇਲਾਕੇ ’ਚ ਨਸ਼ਾ ਤਸਕਰਾਂ ਦੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਦੇ ਤਹਿਤ ਪੰਜਾਬ ਪੁਲਸ, ਕ੍ਰਾਈਮ ਬ੍ਰਾਂਚ, ਸਪੈਸ਼ਲ ਫੋਰਸ ਨੇ ਇਥੇ ਰੇਡ ਮਾਰੀ। ਛਾਪੇਮਾਰੀ ਦੌਰਾਨ ਪੁਲਸ ਨੇ 40 ਸ਼ੱਕੀਆਂ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਇਲਾਕੇ ਦੇ ਇਕ ਘਰ ’ਚੋਂ ਹਥਿਆਰ ਬਰਾਮਦ ਹੋਣ ਦੇ ਬਾਰੇ ਵੀ ਦੱਸਿਆ ਹੈ।  

ਜਿ਼ਕਰਯੋਗ ਹੈ ਕਿ ਇਹ ਉਹੀ ਇਲਾਕਾ ਹੈ, ਜਿੱਥੇ ਵਿਧਾਇਕ ਸਿਮਰਜੀਤ ਬੈਂਸ ਨੇ ਕੁਝ ਸਮਾਂ ਪਹਿਲਾਂ ਲਾਈਵ ਹੋ ਕੇ ਚਿੱਟਾ ਖ਼ਰੀਦਿਆ ਸੀ। ਪੁਲਸ ਵਲੋਂ ਹੁਣ ਮੁੜ ਤੋਂ ਇਸ ਇਲਾਕੇ ’ਚ ਛਾਪੇਮਾਰੀ ਕਰਕੇ ਵੱਡੀ ਦਬਿਸ਼ ਦਿੱਤੀ ਗਈ ਹੈ।
 

rajwinder kaur

This news is Content Editor rajwinder kaur