ਲੁਧਿਆਣਾ ਪੁਲਸ ਨੇ ਛੱਡਿਆ ''ਡੰਡਾ'', ਲੋਕਾਂ ਨੂੰ ਸਮਝਾਉਣ ਲਈ ਵਰਤਿਆ ਇਹ ਤਰੀਕਾ

05/02/2020 1:39:44 PM

ਲੁਧਿਆਣਾ (ਰਿਸ਼ੀ) : ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੁਧਿਆਣਾ ਵਾਸੀਆਂ ਨੂੰ ਲੱਖ ਸਮਝਾਉਣ ਤੋਂ ਬਾਅਦ ਵੀ ਉਹ ਘਰਾਂ 'ਚੋਂ ਬਾਹਰ ਨਿਕਲਣਾ ਬੰਦ ਨਹੀਂ ਕਰ ਰਹੇ, ਜਿਸ ਤੋਂ ਬਾਅਦ ਕੋਰੋਨਾ ਨਾਲ ਜੰਗ ਲੜ ਰਹੀ ਪੁਲਸ ਨੇ ਅਨੋਖੇ ਢੰਗ ਨਾਲ ਸ਼ਹਿਰ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਏ. ਸੀ. ਪੀ. ਸਿਵਲ ਲਾਈਨ ਜਤਿੰਦਰ ਚੋਪੜਾ ਵਲੋਂ ਹੁਣ ਹੱਥਾਂ 'ਚ ਡੰਡਿਆਂ ਦੀ ਥਾਂ ਫੁੱਲ ਫੜ੍ਹ ਕੇ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਤਾਂ ਜੋ ਘੱਟੋ-ਘੱਟ ਲੋਕ ਇੰਝ ਹੀ ਸੁਧਰ ਜਾਣ।

ਇਹ ਵੀ ਪੜ੍ਹੋ : ਖੰਨਾ ਤੋਂ ਮਾੜੀ ਖਬਰ, ਗ੍ਰਿਫਤਾਰ ਕੀਤੇ ਵਿਅਕਤੀ ਸਮੇਤ 2 ਦੀ ਕੋਰੋਨਾ ਰਿਪੋਰਟ ਪਾਜ਼ੇਟਿਵ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. ਚੋਪੜਾ ਨੇ ਦੱਸਿਆ ਕਿ ਉਨ੍ਹਾਂ ਕੋਲ ਕਾਫੀ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਲੋਕ ਸਵੇਰੇ ਘਰਾਂ ਤੋਂ ਬਾਹਰ ਸੈਰ ਕਰਨ ਲਈ ਨਿਕਲ ਰਹੇ ਹਨ, ਜਿਨ੍ਹਾਂ ਨੂੰ ਨਾਕਿਆਂ 'ਤੇ ਖੜ੍ਹੀ ਫੋਰਸ ਵਲੋਂ ਰੋਕਿਆ ਜਾ ਰਿਹਾ ਹੈ ਪਰ ਉਹ ਲੋਕ ਨਹੀਂ ਮੰਨ ਰਹੇ। ਇਸ ਦੇ ਚੱਲਦਿਆਂ ਹੀ ਏ. ਸੀ. ਪੀ. ਨੇ ਅਜਿਹੇ ਲੋਕਾਂ ਦਾ ਧੰਨਵਾਦ ਕਰਨ ਦਾ ਮਨ ਬਣਾਇਆ ਕਿਉਂਕਿ ਸਖਤੀ ਵਰਤਣ ਅਤੇ ਅਸਥਾਈ ਜੇਲਾਂ 'ਚ ਭੇਜਣ ਤੋਂ ਬਾਅਦ ਵੀ ਅਜਿਹੇ ਲੋਕ ਸੁਧਰਨ ਦਾ ਨਾਂ ਨਹੀਂ ਲੈ ਰਹੇ, ਇਨ੍ਹਾਂ 'ਚੋਂ ਜ਼ਿਆਦਾਤਰ ਲੋਕ ਸੀਨੀਅਰ ਨਾਗਰਿਕ ਹਨ। ਦੱਸ ਦੇਈਏ ਕਿ ਸ਼ਹਿਰ ਅੰਦਰ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ ਹੁਣ ਤੱਕ 99 'ਤੇ ਪੁੱਜ ਗਈ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਨਹੀਂ ਟੁੱਟ ਰਹੀ ਕੋਰੋਨਾ ਦੀ ਚੇਨ, 6 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ             


 

Babita

This news is Content Editor Babita