'ਥੋੜ੍ਹੀ ਢਿੱਲ ਕੀ ਮਿਲੀ, ਲੁਧਿਆਣਵੀ ਭੁੱਲੇ 'ਕੋਰੋਨਾ' ਦਾ ਕਹਿਰ'

05/19/2020 4:53:03 PM

ਲੁਧਿਆਣਾ (ਚਾਇਲ) : ਕੋਰੋਨਾ ਵਾਇਰਸ ਕਾਰਨ ਲਾਗੂ ਹੋਏ ਲਾਕ ਡਾਊਨ/ਕਰਫਿਊ ਕਾਰਨ ਬਹੁਤ ਦਿਨਾਂ ਤੋਂ ਬੰਦ ਪਏ ਬਾਜ਼ਾਰ ਅਤੇ ਦੁਕਾਨਾਂ ਖੁੱਲ੍ਹੀਆਂ ਤਾਂ ਸਨ ਪਰ ਹਰ ਪਾਸੇ ਰੌਣਕਾਂ ਲੱਗ ਗਈਆਂ। ਕਿੰਨੇ ਦਿਨਾਂ ਤੋਂ ਘਰਾਂ ਅੰਦਰ ਡੱਕੇ ਲੋਕ ਵੀ ਜ਼ਰੂਰੀ ਸਮਾਨ ਲੈਣ ਲਈ ਸੜਕਾਂ ਅਤੇ ਬਾਜ਼ਾਰਾਂ 'ਚ ਘੁੰਮਦੇ ਹੋਏ ਦਿਖਾਈ ਦਿੱਤੇ। ਇਹੀ ਹਾਲ ਲੁਧਿਆਣਾ ਸ਼ਹਿਰ 'ਚ ਵੀ ਦੇਖਣ ਨੂੰ ਮਿਲਿਆ, ਜਿੱਥੇ ਪ੍ਰਸ਼ਾਸਨ ਵਲੋਂ ਥੋੜ੍ਹੀ ਢਿੱਲ ਹੀ ਦਿੱਤੀ ਗਈ ਹੈ ਕਿ ਲੁਧਿਆਣਾ ਵਾਸੀ ਕੋਰੋਨਾ ਵਾਇਰਸ ਦੇ ਕਹਿਰ ਨੂੰ ਹੀ ਭੁੱਲ ਗਏ।

ਇਹ ਵੀ ਪੜ੍ਹੋ : 14 ਸਾਲਾ ਟੀ. ਬੀ. ਦੀ ਮਰੀਜ਼ ਲੜਕੀ ਨਿਕਲੀ ''ਕੋਰੋਨਾ'' ਪਾਜ਼ੇਟਿਵ

ਕੰਪਲੈਕਸਾਂ ਨੂੰ ਖੋਲ੍ਹਣ ਦੀ ਦਿੱਤੀ ਛੋਟ
ਕੋਰੋਨਾ ਮਹਾਮਾਰੀ ਦਾ ਕਹਿਰ ਘੱਟ ਹੁੰਦਾ ਦੇਖ ਕੇ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿਚ ਲਾਗੂ 24 ਘੰਟੇ ਦੇ ਕਰਫਿਊ ਵਿਚ ਬਦਲਾਅ ਕਰਦੇ ਹੋਏ ਲਾਕਡਾਊਨ 4 ਦੇ ਅਧੀਨ ਰਾਤ 7 ਵਜੇ ਤੋਂ ਸਵੇਰੇ 7 ਵਜੇ ਤੱਕ ਦਾ ਕਰਫਿਊ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ, ਜਿਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਜਿਨ੍ਹਾਂ ਕੰਪਲੈਕਸਾਂ ਨੂੰ ਖੋਲ੍ਹਣ ਦੀ ਛੋਟ ਦਿੱਤੀ ਹੈ ਅਤੇ ਜਿਨ੍ਹਾਂ 'ਤੇ ਅਜੇ ਵੀ ਪਾਬੰਦੀ ਜਾਰੀ ਹੈ, ਉਸ ਦੀ ਲਿਸਟ ਜਾਰੀ ਕਰ ਦਿੱਤੀ ਹੈ। ਜ਼ਿਲਾ ਪ੍ਰਸ਼ਾਸਨ ਵੱਲੋਂ ਜਾਰੀ ਤਾਜ਼ਾ ਹੁਕਮਾਂ ਵਿਚ ਜਿਨ੍ਹਾਂ ਕੰਪਲੈਕਸਾਂ 'ਤੇ ਦਿਨ ਦਾ ਕਰਫਿਊ ਹਟਣ ਦੇ ਬਾਵਜੂਦ ਪਾਬੰਦੀ ਜਾਰੀ ਰੱਖੀ ਹੈ, ਉਨ੍ਹਾਂ ਵਿਚ ਏਅਰ, ਰੇਲ, ਸਕੂਲ, ਕਾਲਜ, ਪ੍ਰਾਈਵੇਟ ਇੰਸਟੀਚਿਊਟ, ਕੋਚਿੰਗ ਸੈਂਟਰ, ਟ੍ਰੇਨਿੰਗ ਸਕੂਲ, ਹੋਟਲ, ਰੈਸਟੋਰੈਂਟ, ਸਿਨੇਮਾ ਹਾਲ, ਮਾਲ, ਬਾਰ, ਆਡੀਟੋਰੀਅਮ, ਧਾਰਮਿਕ ਅਸਥਾਨ ਸ਼ਾਮਲ ਹਨ।

ਇਸ ਤੋਂ ਇਲਾਵਾ ਰਾਤ ਨੂੰ ਕਰਫਿਊ ਵਿਚ ਆਮ ਆਦਮੀ ਲਈ ਘੁੰਮਣ ਫਿਰਨ 'ਤੇ ਰੋਕ ਤੋਂ ਇਲਾਵਾ 65 ਸਾਲ ਤੋਂ ਜ਼ਿਆਦਾ ਦੀ ਉਮਰ ਵਾਲੇ ਬਜ਼ੁਰਗ, ਗਰਭਵਤੀ ਔਰਤਾਂ, 10 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੇ ਵੀ ਘੁੰਮਣ ਫਿਰ 'ਤੇ ਪਾਬੰਦੀ ਜਾਰੀ ਰੱਖੀ ਗਈ ਹੈ।

ਕਿਸੇ ਵੀ ਤਰ੍ਹਾਂ ਦੀਆਂ ਸੋਸ਼ਲ, ਧਾਰਮਿਕ ਅਤੇ ਸਿਆਸੀ ਗਤੀਵਿਧੀਆਂ 'ਤੇ ਲੱਗੀ ਰੋਕ ਨੂੰ ਜਾਰੀ ਰੱਖਿਆ ਗਿਆ ਹੈ।ਇਸ ਦੌਰਾਨ ਸਕੂਲ ਆਪਣੇ ਦਫਤਰੀ ਕੰਮ-ਕਾਜ ਕਰ ਸਕਦੇ ਹਨ। ਪ੍ਰਦੇਸ਼ ਦੇ ਅੰਦਰ ਮੂਵਮੈਂਟ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਹੈ ਪਰ ਜੇਕਰ ਕਿਸੇ ਨੇ ਦੂਜੇ ਸਟੇਟ ਵਿਚ ਜਾਣਾ ਹੈ ਤਾਂ ਉਸ ਨੂੰ ਆਪਣੀ ਸਕ੍ਰੀਨਿੰਗ ਕਰਵਾਉਣੀ ਅਤੇ ਦੋਵੇਂ ਰਾਜਾਂ ਦੇ ਪ੍ਰਸ਼ਾਸਨਾਂ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਹੋਵੇਗੀ।

ਘੱਟ ਗਿਣਤੀ 'ਚ ਚੱਲੇ ਆਟੋ ਪਰ ਸੋਸ਼ਲ ਡਿਸਟੈਂਸਿੰਗ 'ਤੇ ਅਮਲ ਨਹੀਂ
ਪ੍ਰਸ਼ਾਸਨ ਵਲੋਂ ਭਾਵੇਂ ਆਟੋ ਰਿਕਸ਼ਾ ਅਤੇ ਟੈਕਸੀਆਂ ਨੂੰ ਸੜਕਾਂ 'ਤੇ ਚੱਲਣ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਜਾਣਕਾਰੀ ਨਾ ਹੋਣ ਕਾਰਨ ਕਰਫਿਊ ਖਤਮ ਹੋਣ ਦੇ ਪਹਿਲੇ ਦਿਨ ਬਹੁਤ ਘੱਟ ਗਿਣਤੀ ਵਿਚ ਆਟੋ ਰਿਕਸ਼ਾ ਸੜਕਾਂ 'ਤੇ ਦਿਖਾਈ ਦਿੱਤੇ। ਸੜਕਾਂ 'ਤੇ ਚੁਨਿੰਦਾ ਆਟੋ ਰਿਕਸ਼ਾ ਅਤੇ ਈ-ਰਿਕਸ਼ਾ ਦੇਖੇ ਗਏ ਪਰ ਉਨ੍ਹਾਂ ਵਲੋਂ ਵੀ ਸਰਕਾਰ ਦੀਆਂ ਸਾਰੀਆਂ ਹਿਦਾਇਤਾਂ ਨੂੰ ਦਰਕਿਨਾਰ ਕਰਦੇ ਹੋਏ ਸੋਸ਼ਲ ਡਿਸਟੈਂਸਿੰਗ 'ਤੇ ਅਮਲ ਨਹੀਂ ਕੀਤਾ ਗਿਆ। ਇਸ ਤਰ੍ਹਾਂ ਹੀ ਕੁੱਝ ਤਸਵੀਰਾਂ ਨੂੰ ਸਾਡੇ ਕੈਮਰਾਮੈਨ ਨੇ ਆਪਣੇ ਕੈਮਰੇ ਵਿਚ ਕੈਦ ਕੀਤਾ ਹੈ। ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਆਟੋ ਰਿਕਸ਼ਾ ਵਿਚ 6 ਤੋਂ 8 ਲੋਕ ਸਫਰ ਕਰ ਰਹੇ ਹਨ।

ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਐਲਾਨ, ਕੋਰੋਨਾ ਨੂੰ ਹਰਾਉਣ ਲਈ ਆਯੁਰਵੇਦਿਕ ਦਵਾਈ ਬਣਾਉਣ ਦਾ ਫੈਸਲਾ 

 ਇਹ ਵੀ ਪੜ੍ਹੋ : ਐੱਲ. ਪੀ. ਯੂ. ਦੇ ਵਿਗਿਆਨੀਆਂ ਨੇ ਕੋਵਿਡ-19 ਦਾ ਪਤਾ ਲਗਾਉਣ ਲਈ ਵਿਕਸਿਤ ਕੀਤਾ ਸਾਫਟਵੇਅਰ     

Anuradha

This news is Content Editor Anuradha