ਚਾਰ ਵਾਰਡਾਂ ''ਚ ਸਿੱਧੀ ਟੱਕਰ ਤੇ 15 ਥਾਈਂ ਹੋਵੇਗਾ ਤਿਕੋਣਾ ਮੁਕਾਬਲਾ

02/17/2018 11:43:04 AM

ਲੁਧਿਆਣਾ (ਹਿਤੇਸ਼) : 24 ਫਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਲਈ 13 ਫਰਵਰੀ ਤਕ ਦਾਖਲ ਕੀਤੇ ਗਏ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਡੈੱਡਲਾਈਨ ਸ਼ੁੱਕਰਵਾਰ ਨੂੰ ਖਤਮ ਹੋ ਗਈ, ਜਿਸ ਦੇ ਤਹਿਤ 95 ਵਾਰਡਾਂ ਵਿਚ ਹੋਣ ਜਾ ਰਹੀਆਂ ਚੋਣਾਂ ਲਈ ਹੁਣ 494 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ। ਹਾਲਾਂਕਿ ਪਹਿਲਾਂ 754 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ 'ਚੋਂ 6 ਦੇ ਪੇਪਰ ਸਕਰੂਟਨੀ ਦੌਰਾਨ ਰੱਦ ਪਾਏ ਗਏ ਅਤੇ ਬਾਕੀ ਬਚੇ 747 ਵਿਚੋਂ 253 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ, ਜਿਸ ਤੋਂ ਬਾਅਦ ਸਾਫ ਹੋਈ ਤਸਵੀਰ ਮੁਤਾਬਕ ਵਾਰਡ ਨੰ. 31 ਵਿਚ ਸਭ ਤੋਂ ਜ਼ਿਆਦਾ 17 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਗੇ। 
ਜਦੋਂਕਿ ਸਭ ਤੋਂ ਜ਼ਿਆਦਾ ਉਮੀਦਵਾਰਾਂ ਦੇ ਮਾਮਲੇ ਵਿਚ ਦੂਜੇ ਨੰਬਰ ਵਾਰਡ 22 ਵਿਚ 15 ਲੋਕ ਡਟੇ ਹੋਏ ਹਨ। ਉਧਰ, ਵਾਰਡਾਂ ਵਿਚ ਸਿਰਫ ਦੋ ਉਮੀਦਵਾਰ ਹੀ ਬਾਕੀ ਰਹਿਣ ਕਾਰਨ ਸਿੱਧੀ ਟੱਕਰ ਹੋਵੇਗੀ ਅਤੇ 15 ਵਾਰਡਾਂ 'ਚ ਤਿੰਨ ਉਮੀਦਵਾਰ ਹੋਣ ਕਾਰਨ ਤਿਕੋਣੇ ਮੁਕਾਬਲੇ ਦਾ ਮਾਹੌਲ ਬਣ ਗਿਆ ਹੈ।