ਬੇਗਾਨੇ ਮਰਦ ਨਾਲ ਘੁੰਮਦਿਆਂ ਦੇਖ ਲਈ ਪਤਨੀ, ਮਗਰੋਂ ਪਤੀ ਨਾਲ ਹੋ ਗਈ ਵਾਰਦਾਤ, ਜਾਣੋ ਪੂਰਾ ਮਾਜਰਾ

08/16/2023 1:31:34 PM

ਲੁਧਿਆਣਾ (ਵੈੱਬ ਡੈਸਕ, ਰਿਸ਼ੀ) : ਲੁਧਿਆਣਾ 'ਚ ਇਕ ਪਤੀ ਨੇ ਆਪਣੀ ਪਤਨੀ ਨੂੰ ਬੇਗਾਨੇ ਮਰਦ ਨਾਲ ਘੁੰਮਦਿਆਂ ਦੇਖਿਆ ਤਾਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ। ਇਸ ਮਗਰੋਂ ਪਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਹੋ ਗਿਆ। ਪਤੀ ਨੇ ਇਸ ਹਮਲੇ ਲਈ ਆਪਣੀ ਪਤਨੀ ਤੇ ਉਸ ਦੇ ਬੁਆਏਫਰੈਂਡ 'ਤੇ ਦੋਸ਼ ਲਾਏ ਹਨ। ਜਾਣਕਾਰੀ ਮੁਤਾਬਕ ਗੋਪਾਲ ਨਗਰ ਦੇ ਰਹਿਣ ਵਾਲੇ ਚੰਦਨ ਪ੍ਰਸਾਦ (36) ਦਾ 18 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੇ 3 ਬੱਚੇ, 2 ਪੁੱਤਰ ਅਤੇ ਇਕ ਧੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਖ਼ਤਰੇ ਦੀ ਘੰਟੀ, ਮੁੱਖ ਮੰਤਰੀ ਮਾਨ ਨੇ ਸੱਦੀ ਹੰਗਾਮੀ ਮੀਟਿੰਗ

ਉਸ ਦੀ ਪਤਨੀ ਸਾਲ 2019 ਤੋਂ ਉਸ ਤੋਂ ਵੱਖ ਹੋ ਗਈ ਸੀ ਅਤੇ ਹੁਣ ਆਪਣੇ ਬੱਚਿਆਂ ਸਮੇਤ ਕਿਰਾਏ ਦੇ ਕਮਰੇ 'ਚ ਰਹਿ ਰਹੀ ਹੈ। ਪਤੀ ਦਾ ਦੋਸ਼ ਹੈ ਕਿ ਇਸ ਦੌਰਾਨ ਪਤਨੀ ਦੀ ਪ੍ਰਿੰਸ ਨਾਂ ਦੇ ਵਿਅਕਤੀ ਨਾਲ ਦੋਸਤੀ ਹੋ ਗਈ ਹੈ। ਉਹ ਉਸ ਨੂੰ ਹਮੇਸ਼ਾ ਪ੍ਰਿੰਸ ਨਾਲ ਮਿਲਣ ਤੋਂ ਰੋਕਦਾ ਸੀ। ਇਕ ਦਿਨ ਉਸ ਨੇ ਆਪਣੀ ਪਤਨੀ ਨੂੰ ਪ੍ਰਿੰਸ ਨਾਲ ਐਕਟਿਵਾ 'ਤੇ ਘੁੰਮਦਿਆਂ ਦੇਖ ਲਿਆ ਤਾਂ ਇਸ ਦਾ ਵਿਰੋਧ ਕੀਤਾ। ਇਸ ਤੋਂ ਬਾਅਦ 3-4 ਅਣਪਛਾਤੇ ਵਿਅਕਤੀਆਂ ਨੇ ਉਸ ਦੇ ਘਰ 'ਚ ਦਾਖ਼ਲ ਹੋ ਕੇ ਉਸ 'ਤੇ ਅਤੇ ਉਸ ਦੇ ਭਾਣਜੇ ਮੋਨੂੰ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਬਰਨਾਲਾ 'ਚ ਦੋਹਰਾ ਕਤਲਕਾਂਡ, ਮਾਂ-ਧੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਉਸ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਇਸ ਹਮਲੇ ਲਈ ਆਪਣੀ ਪਤਨੀ ਸਮੇਤ ਉਸ ਦੇ ਬੁਆਏਫਰੈਂਡ ਨੂੰ ਜ਼ਿੰਮੇਵਾਰ ਠਹਿਰਾਇਆ। ਐੱਸ. ਐੱਚ. ਓ. ਬਿਟਨ ਕੁਮਾਰ ਦਾ ਕਹਿਣਾ ਹੈ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਇਸ ਹਮਲੇ 'ਚ ਸ਼ਿਕਾਇਤ ਕਰਤਾ ਦੀ ਪਤਨੀ ਜਾਂ ਪ੍ਰਿੰਸ ਨਾਂ ਦੇ ਵਿਅਕਤੀ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ ਹੈ ਅਤੇ ਨਾ ਹੀ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਿੰਸ ਸ਼ਿਕਾਇਤ ਕਰਤਾ ਦੀ ਪਤਨੀ ਦਾ ਬੁਆਏਫਰੈਂਡ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Babita

This news is Content Editor Babita