ਲੁਧਿਆਣਾ ਸ਼ਹਿਰ ਬਾਰਸ਼ ਕਾਰਨ ਹੋਇਆ ਪਾਣੀ-ਪਾਣੀ (ਦੇਖੋ ਤਸਵੀਰਾਂ)

07/19/2015 11:06:41 AM


ਲੁਧਿਆਣਾ- ਮਨੁੱਖ ਜੇਕਰ ਕੁਦਰਤ ਦੀ ਸੰਭਾਲ ਨਹੀਂ ਕਰਦਾ ਤਾਂ ਫਿਰ ਕੁਦਰਤ ਵੀ ਆਪਣਾ ਰੰਗ ਦਿਖਾਉਂਦੀ ਹੈ। ਮੈਦਾਨੀ ਤੇ ਪਹਾੜੀ ਇਲਾਕਿਆਂ ਵਿਚ ਭਾਰੀ ਬਾਰਸ਼ ਜਾਰੀ ਹੈ। ਜਿਸ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਹੋ ਗਿਆ ਹੈ। ਸ਼ਨੀਵਾਰ ਨੂੰ ਕਈ ਸ਼ਹਿਰਾਂ ਵਿਚ ਜ਼ੋਰਦਾਰ ਬਾਰਸ਼ ਹੋਈ, ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ। 
ਲੁਧਿਆਣਾ ''ਚ ਸ਼ਨੀਵਾਰ ਨੂੰ ਸਵੇਰੇ 3 ਘੰਟੇ ਲਗਾਤਾਰ ਬਾਰਸ਼ ਹੋਈ, ਜਿਸ ਕਾਰਨ ਕਈ ਥਾਵਾਂ ''ਤੇ ਪਾਣੀ ਭਰ ਗਿਆ ਅਤੇ ਰਿਹਾਇਸ਼ੀ ਇਲਾਕਿਆਂ ''ਚ ਵੀ ਪਾਣੀ ਵੜ ਗਿਆ। ਬਾਰਸ਼ ਪੈਣ ਕਾਰਨ ਜਿੱਥੇ ਲੋਕਾਂ ਦੇ ਚਿਹਰਿਆਂ ''ਤੇ ਖੁਸ਼ੀ ਆਈ, ਉੱਥੇ ਹੀ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੁਧਿਆਣੇ ਵਿਚ ਹੀ ਇਕ ਥਾਂ 20 ਫੁੱਟ ਸੜ ਧਸ ਗਈ। ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। 
ਉੱਥੇ ਹੀ ਧਰਮਪੁਰਾ ਇਲਾਕੇ ਵਿਚ ਬਾਰਸ਼ ਨੇ ਇਕ ਨੌਜਵਾਨ ਦੀ ਜ਼ਿੰਦਗੀ ਖੋਹ ਲਈ। ਆਪਣੇ ਘਰ ਵਿਚ ਬਾਰਸ਼ ਦਾ ਪਾਣੀ ਬਾਹਰ ਕੱਢਦੇ ਸਮੇਂ ਸੰਜੀਵ ਨਾਂ ਦੇ ਨੌਜਵਾਨ ਨੂੰ ਕਰੰਟ ਲੱਗ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਚ ਵੀ ਕੱਲ ਲਗਾਤਾਰ ਬਾਰਸ਼ ਹੁੰਦੀ ਰਹੀ ਜਿਸ ਕਾਰਨ ਇਹ ਸ਼ਹਿਰ ਵਿਚ ਪਾਣੀ-ਪਾਣੀ ਹੋ ਗਿਆ।

Tanu

This news is News Editor Tanu