ਲੁਧਿਆਣਾ 'ਚ ਕੋਰੋਨਾ ਦਾ ਕਹਿਰ ਜਾਰੀ, 26 ਹੋਰ ਨਵੇਂ ਮਾਮਲੇ ਆਏ ਸਾਹਮਣੇ

06/16/2020 8:16:42 PM

ਲੁਧਿਆਣਾ, (ਸਹਿਗਲ)- ਕੋਰੋਨਾ ਵਾਇਰਸ ਦੀ ਚੱਲ ਰਹੀ ਮਹਾਮਾਰੀ ਕਾਰਨ 2 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਰੇਲ ਵਿਭਾਗ ਦੇ ਸੀਨੀਅਰ ਐੱਮ. ਡੀ. ਈ. ਕੈਰਿਜ ਐਂਡ ਵੈਗਨ ਰਾਜ ਕੁਮਾਰ ਅਤੇ ਬਸਤੀ ਜੋਧੇਵਾਲ ਦਾ 65 ਸਾਲਾ ਮਰੀਜ਼ ਰਤੀ ਰਾਮ ਸ਼ਾਮਲ ਹੈ। ਮੰਡਲ ਰੇਲ ਪ੍ਰਬੰਧਕ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਰਾਜ ਕੁਮਾਰ ਨੂੰ 10 ਜੂਨ ਨੂੰ ਮੰਡਲ ਰੇਲਵੇ ਹਸਪਤਾਲ ਫਿਰੋਜ਼ਪੁਰ ਵਿਚ ਦਾਖਲ ਕਰਵਾਇਆ ਗਿਆ ਸੀ। ਜਾਂਚ ਦੌਰਾਨ ਉਨ੍ਹਾ ਦੀ ਐਕਸਰੇ ਰਿਪੋਰਟ ’ਚ ਕੁੱਝ ਇਨਫੈਕਟਿਡ ਪਾਇਆ ਗਿਆ, ਜਿਸ ’ਤੇ ਅਗਾਮੀ ਇਲਾਜ ਲਈ 11 ਜੂਨ ਨੂੰ ਉਨ੍ਹਾਂ ਨੂੰ ਸੀ. ਐੱਮ. ਸੀ. ਹਸਪਤਾਲ ਵਿਚ ਭੇਜ ਦਿੱਤਾ ਗਿਆ। ਉਨ੍ਹਾਂ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ। ਅੱਜ ਅਚਾਨਕ ਦੁਪਹਿਰ ਉਨ੍ਹਾਂ ਦੇ ਦਿਲ ਦੀ ਗਤੀ ਰੁਕ ਜਾਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਮ੍ਰਿਤਕ ਦੀ ਪਤਨੀ ਅਤੇ ਪੁੱਤਰ ਨੂੰ ਦਿੱਲੀ ਤੋਂ ਲੁਧਿਆਣਾ ਆਉਣ ’ਤੇ ਕੁਅਰੰਟਾਈਨ ਕਰ ਦਿੱਤਾ ਗਿਆ ਸੀ। ਦੂਜੇ ਪਾਸੇ ਰਤੀ ਰਾਮ ਨੂੰ ਅੱਜ ਗੰਭੀਰ ਹਾਲਤ ਵਿਚ ਦਯਾਨੰਦ ਹਸਪਤਾਲ ’ਚ ਭਰਤੀ ਕਰਵਾਇਆ ਿਗਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਅਸ਼ਵਨੀ ਚੌਧਰੀ ਨੇ ਇਸ ਦੀ ਪੁਸ਼ਟੀ ਕੀਤੀ। ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿਚ 26 ਦੇ ਕਰੀਬ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਮਹਾਨਗਰ ’ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 13 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜੋ ਲੁਧਿਆਣਾ ਜ਼ਿਲੇ ਦੇ ਰਹਿਣ ਵਾਲੇ ਸਨ। ਇਸ ਤੋਂ ਇਲਾਵਾ 9 ਅਜਿਹੇ ਮਰੀਜ਼ ਜੋ ਦੂਜੇ ਜ਼ਿਲਿਆਂ ਜਾਂ ਪ੍ਰਦੇਸ਼ ਨਾਲ ਸਬੰਧਤ ਸਨ। ਇਸ ਨਾਮੁਰਾਦ ਬੀਮਾਰੀ ਕਾਰਨ ਮਰ ਚੁੱਕੇ ਹਨ।

ਛਾਉਣੀ ਮੁਹੱਲੇ ਤੋਂ 6 ਮਰੀਜ਼ ਆਏ ਸਾਹਮਣੇ

ਛਾਉਣੀ ਮੁਹੱਲਾ ਤੋਂ ਕੋਰੋਨਾ ਵਾਇਰਸ ਦੇ 6 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚ ਇਕ 13 ਅਤੇ 16 ਸਾਲਾ ਲੜਕੀਆਂ ਤੋਂ ਇਲਾਵਾ 48 ਸਾਲਾ ਔਰਤ, 40 ਅਤੇ 25 ਸਾਲਾ ਮਰੀਜ਼ ਅਤੇ 18 ਸਾਲਾ ਨੌਜਵਾਨ ਸ਼ਾਮਲ ਹੈ।

ਸਾਹਨੇਵਾਲ ਦੇ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਹੋਇਆ ਕੋਰੋਨਾ

ਸ਼ਨੀਵਾਰ ਖੇਤਰ ਵਿਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਕੋਰੋਨਾ ਵਾਇਰਸ ਹੋਇਆ ਹੈ। ਇਸ ਦਾ ਕਾਰਨ ਇਕ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਆਉਣਾ ਹੈ। ਇਨ੍ਹਾਂ ਵਿਚ 50 ਸਾਲਾ ਔਰਤ, 48 ਅਤੇ 28 ਸਾਲਾ ਮਰੀਜ਼ ਸ਼ਾਮਲ ਹਨ।

ਹਬੀਬਗੰਜ ਤੋਂ 2 ਮਰੀਜ਼ ਸਾਹਮਣੇ ਆਏ

ਕੰਟੇਨਮੈਂਟ ਜ਼ੋਨ ਬਣ ਚੁੱਕੇ ਹਬੀਬਗੰਜ ਤੋਂ ਦੋ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚ 50 ਸਾਲਾ ਮਰੀਜ਼ ਦੇ ਸੰਪਰਕ ਵਿਚ ਆਇਆ ਦੱਸਿਆ ਜਾਂਦਾ ਹੈ, ਜਦੋਂਕਿ ਇਕ ਹਰ 26 ਸਾਲਾ ਮਰੀਜ਼ ਇਸੇ ਇਲਾਕੇ ਤੋਂ ਇਨਫੈਕਟਿਡ ਹੋ ਕੇ ਸਾਹਮਣੇ ਆਇਆ ਹੈ।

ਹੋਰ ਮਰੀਜ਼ ਇਸ ਤਰ੍ਹਾਂ ਹਨ

ਗੁਰੂ ਨਾਨਕ ਦੇਵ ਨਗਰ ਤੋਂ 42 ਸਾਲਾ ਮਰੀਜ਼

ਦੋਰਾਹਾ ਤੋਂ 24 ਸਾਲਾ ਔਰਤ

ਦਿੱਲੀ ਤੋਂ ਵਾਪਸ ਮੁੜੇ ਹੁਸ਼ਿਆਰਪੁਰ ਦੇ 18 ਸਾਲਾ ਨੌਜਵਾਨ।

ਇਸਲਾਮੀਆ ਸਕੂਲ ਰੋਡ ਨੇੜੇ ਤਿੰਨ ਨੰਬਰ ਡਵੀਜ਼ਨ 57 ਸਾਲਾ ਮਰੀਜ਼

ਦਿੱਲੀ ਤੋਂ ਪਰਤੇ ਇੰਦਰਾ ਕਾਲੋਨੀ ਦੀਆਂ 40 ਅਤੇ 20 ਸਾਲਾ ਔਰਤਾਂ

ਲੋਹਾਰਾ ਦੀ 39 ਸਾਲਾ ਔਰਤ

ਬਾਬਾ ਵਿਸ਼ਣੂ ਸਮਾਧ ਸਾਹਨੇਵਾਲ ਤੋਂ 22 ਸਾਲਾ ਮਰੀਜ਼

ਗੁਰਜ਼ਰ ਕਾਲੋਨੀ ਰਾਹੋਂ ਰੋਡ ਦਾ 36 ਸਾਲਾ ਮਰੀਜ਼

ਪੰਜਾਬ ਮਾਤਾ ਨਗਰ ਦਾ ਰਹਿਣ ਵਾਲਾ ਅਤੇ ਸ਼ਿਮਲਾਪੁਰੀ ਥਾਣੇ ਵਿਚ ਤਾਇਨਾਤ 52 ਸਾਲਾ ਸਬ ਇੰਸਪੈਕਟਰ

ਦੀਪਕ ਹਸਪਤਾਲ ’ਚ ਭਰਤੀ ਜਗਰਾਓਂ ਨਿਵਾਸੀ 71 ਸਾਲਾ ਔਰਤ

ਐੱਸ. ਪੀ. ਐੱਸ. ਹਸਪਤਾਲ ਵਿਚ ਭਰਤੀ ਖੰਨਾ ਨਿਵਾਸੀ 38 ਸਾਲਾ ਮਰੀਜ਼ ਸ਼ਾਮਲ ਹੈ।


Deepak Kumar

Content Editor

Related News