ਲੁਧਿਆਣਾ ਦੀ ਪਲਾਸਟਿਕ ਫੈਕਟਰੀ 'ਚ ਅਜੇ ਵੀ ਲੱਗੀ ਹੋਈ ਹੈ ਅੱਗ, ਦੇਖੋ ਤਾਜ਼ਾ ਤਸਵੀਰਾਂ

11/22/2017 4:24:41 PM

ਲੁਧਿਆਣਾ (ਹਿਤੇਸ਼) : ਇੱਥੇ ਪਲਾਸਟਿਕ ਦੇ ਲਿਫਾਫੇ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਅੱਗ ਇੰਨਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਵੀ ਫੈਕਟਰੀ 'ਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਜਾ ਸਕਦੀਆਂ ਹਨ। ਰਾਹਤ ਕਾਰਜਾਂ 'ਚ ਜੁੱਟੇ ਕਰਮਚਾਰੀਆਂ ਮੁਤਾਬਕ ਡਿਗੀ ਇਮਾਰਤ ਦੇ ਕਈ ਹਿੱਸਿਆਂ 'ਚ ਅਜੇ ਵੀ ਕੈਮੀਕਲ ਪਿਆ ਹੋਇਆ ਹੈ, ਜਿਸ ਕਾਰਨ ਸਮੇਂ-ਸਮੇਂ 'ਤੇ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ, ਜਿਸ ਨਾਲ ਵਾਰ-ਵਾਰ ਅੱਗ ਲੱਗਣ ਕਾਰਨ ਧੂੰਆਂ ਹੋਣ ਕਾਰਨ ਕੰਮ ਰੋਕਣਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਹਾਦਸੇ ਦੌਰਾਨ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੜੀਆਂ ਤੇ ਕੱਟੀਆਂ ਲਾਸ਼ਾਂ ਨਿਕਲਣ ਦੌਰਾਨ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ ਅਤੇ ਹਰ ਪਾਸੇ ਚੀਕੋ-ਪੁਕਾਰ ਮਚੀ ਹੋਈ ਸੀ। ਆਪਣਿਆਂ ਦੇ ਸਹੀ-ਸਲਾਮਤ ਫੈਕਟਰੀ ਅੰਦਰੋਂ ਬਾਹਰ ਨਿਕਲਣ ਦੀਆਂ ਦੁਆਵਾਂ ਕਰ ਰਹੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਜਦੋਂ ਉਨ੍ਹਾਂ ਦੀਆਂ ਲਾਸ਼ਾਂ ਆਉਂਦੀਆਂ ਸਨ ਤਾਂ ਉਨ੍ਹਾਂ ਦੇ ਵੈਣ ਹਰ ਦਿਲ ਨੂੰ ਚੀਰ ਜਾਂਦੇ ਸਨ। ਫਿਲਹਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ 'ਤੇ ਲੁਧਿਆਣਾ ਦੇ ਡਵੀਜ਼ਨਲ ਕਮਿਸ਼ਨਰ ਹਾਦਸੇ ਵਾਲੀ ਜਗ੍ਹਾ ਦਾ ਜਾਇਜ਼ਾ ਲੈਣ ਪੁੱਜ ਚੁੱਕੇ ਹਨ ਅਤੇ ਉਨ੍ਹਾਂ ਨੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।