ਲੁਧਿਆਣਾ ’ਚ ਵੱਡੀ ਵਾਰਦਾਤ: ਬੁਲੇਟ ਸਵਾਰ ਨੌਜਵਾਨਾਂ ਨੇ ਸਕਿਓਰਿਟੀ ਗਾਰਡ ’ਤੇ ਚਲਾਈਆਂ ਤਾਬੜਤੋੜ ਗੋਲੀਆਂ

01/31/2022 10:21:52 AM

ਲੁਧਿਆਣਾ (ਰਾਜ) - ਲੁਧਿਆਣਾ ਸ਼ਹਿਰ ’ਚ ਅੱਜ ਸਵੇਰੇ ਡਿਊਟੀ ’ਤੇ ਜਾ ਰਹੇ ਸਕਿਓਰਟੀ ਗਾਰਡ ’ਤੇ ਬੁਲੇਟ ਸਵਾਰ 2 ਨੌਜਵਨਾਂ ਵਲੋਂ ਤਾਬੜਤੋੜ ਗੋਲੀਆਂ ਚਲਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਬੁਲੇਟ ਸਵਾਰਾਂ ਨੇ ਸਕਿਓਰਟੀ ਗਾਰਡ ’ਤੇ ਇਕ-ਇਕ ਕਰ ਕੇ ਕੁੱਲ 4 ਫਾਇਰ ਕੀਤੇ ਸੀ, ਜਿਸ ਵਿਚ ਇਕ ਮਿਸ ਹੋ ਗਈ। ਸਕਿਓਰਟੀ ਗਾਰਡ ’ਤੇ ਨੂੰ ਇਸ ਦੌਰਾਨ 3 ਗੋਲੀਆਂ ਲੱਗੀਆਂ।, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ ਦੀ ਮਜੀਠੀਆ ਨੂੰ ਚੁਣੌਤੀ, ਕਿਹਾ-ਮਜੀਠਾ ਛੱਡ ਸਿਰਫ਼ ਅੰਮ੍ਰਿਤਸਰ ਪੂਰਬੀ ਤੋਂ ਲੜਨ ਚੋਣ (ਵੀਡੀਓ)

ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਮੁਲਜ਼ਮ ਫ਼ਰਾਰ ਹੋ ਗਏ, ਜਦਕਿ ਜ਼ਖਮੀ ਸਕਿਓਰਿਟੀ ਗਾਰਡ ਮੋਟਰਸਾਈਕਲ ਸਮੇਤ ਸੜਕ ’ਤੇ ਡਿੱਗ ਗਿਆ। ਨੇੜੇ ਦੇ ਲੋਕਾਂ ਨੇ ਉਸ ਦੇ ਪਰਿਵਾਰ ਨੂੰ ਫੋਨ ਕਰ ਕੇ ਦੱਸਿਆ ਤਾਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ। ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਸੀ. ਐੱਮ. ਸੀ. ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਡਾਕਟਰਾਂ ਵੱਲੋਂ ਗੋਲੀਆਂ ਕੱਢਣ ਲਈ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ। ਥਾਣਾ ਪੀ. ਏ. ਯੂ. ਦੀ ਪੁਲਸ ਨੇ ਜ਼ਖ਼ਮੀ ਗਾਰਡ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਬੁਲੇਟ ਸਵਾਰਾਂ ਖ਼ਿਲਾਫ਼ ਕਤਲ ਦੇ ਯਤਨ, ਆਰਮ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਬਟਾਲਾ ਤੋਂ ਲੜ ਸਕਦੇ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ!

ਜਾਣਕਾਰੀ ਮੁਤਾਬਕ ਵਾਰਦਾਤ ਸਵੇਰੇ ਲਗਭਗ ਸਾਢੇ 6 ਵਜੇ ਦੀ ਹੈ। ਲਾਡੋਵਾਲ ਦੇ ਪਿੰਡ ਗੋਰਸੀਆਂ ਹਰਮਰਾਏ ਦਾ ਰਹਿਣ ਵਾਲਾ ਸੁਖਵਿੰਦਰ ਸਿੰਘ (40) ਰਾਜਗੜ੍ਹ ਅਸਟੇਟ ਵਿਚ ਸਕਿਓਰਟੀ ਗਾਰਡ ਤਾਇਨਾਤ ਹੈ। ਇਸ ਸਮੇਂ ਉਹ ਦਿਨ ਅਤੇ ਰਾਤ ਦੋਵੇਂ ਸ਼ਿਫਟਾਂ ’ਚ ਡਿਊਟੀ ਕਰਦਾ ਹੈ। ਸ਼ਨੀਵਾਰ ਦੀ ਰਾਤ ਨੂੰ ਉਸ ਦੀ ਨਾਈਟ ਡਿਊਟੀ ਸੀ। ਸਵੇਰੇ ਉਹ ਨਹਾਉਣ-ਧੋਣ ਲਈ ਘਰ ਆਇਆ ਸੀ ਤੇ ਖਾਣਾ ਲੈ ਕੇ ਲਗਭਗ ਸਵਾ 6 ਵਜ੍ਹੇ ਉਹ ਵਾਪਸ ਡਿਊਟੀ ਲਈ ਮੋਟਰਸਾਈਕਲ ਲੈ ਕੇ ਨਿਕਲਿਆ ਸੀ। ਲਗਭਗ ਸਾਢੇ 6 ਵਜੇ ਉਹ ਪਿੰਡ ਮਲਕਪੁਰ ਦੇ ਪੁਲ ਕੋਲ ਪਹੁੰਚਿਆ ਤਦ ਉਸ ਦਾ ਪਿੱਛਾ ਕਰਦੇ ਹੋਏ ਬੁਲੇਟ ਸਵਾਰ 2 ਨੌਜਵਾਨ ਆ ਰਹੇ ਸਨ, ਜਿਸ ਵਿਚ ਇਕ ਨੌਜਵਾਨ ਪੱਗੜੀਧਾਰੀ ਸੀ, ਜਦਕਿ ਦੂਜਾ ਕਲੀਨ ਸ਼ੇਵ ਸੀ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ਦੌਰੇ ’ਤੇ ਆਏ ਅਰਵਿੰਦ ਕੇਜਰੀਵਾਲ ਨੇ ਲਪੇਟੇ ’ਚ ਲਏ ਨਵਜੋਤ ਸਿੱਧੂ, ਲਗਾਏ ਵੱਡੇ ਇਲਜ਼ਾਮ (ਵੀਡੀਓ)

rajwinder kaur

This news is Content Editor rajwinder kaur