ਬੈਂਸ ਖਿਲਾਫ ਮਾਮਲਾ ਦਰਜ ਹੋਣ 'ਤੇ ਜਾਣੋ ਕੀ ਬੋਲੇ ਭਾਰਤ ਭੂਸ਼ਣ ਆਸ਼ੂ (ਵੀਡੀਓ)

09/08/2019 2:19:18 PM

ਲੁਧਿਆਣਾ (ਨਰਿੰਦਰ) - ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ 'ਤੇ ਮਾਮਲਾ ਦਰਜ ਹੋਣ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਉਨ੍ਹਾਂ ਬੈਂਸ ਨੂੰ ਕਿਹਾ ਕਿ ਲੋਕਾਂ ਦੇ ਹੱਕ 'ਚ ਆਵਾਜ਼ ਚੁੱਕਣਾ ਗਲਤ ਨਹੀਂ ਪਰ ਇਹ ਆਵਾਜ਼ ਕਿਸੇ ਲਹਿਜ਼ੇ ਨਾਲ ਚੁੱਕਣੀ ਹੈ, ਜੋ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ। ਭਾਰਤ ਭੂਸ਼ਣ ਆਸ਼ੂ ਨੇ ਕਿਹਾ ਸਿਮਰਜੀਤ ਬੈਂਸ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਨ ਡਿਊਟੀ ਕਿਸੇ ਵੀ ਅਫ਼ਸਰ ਨਾਲ ਇਸ ਤਰ੍ਹਾਂ ਗੱਲਬਾਤ ਕਰਨਾ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਅਸੀਂ ਬੈਂਸ ਦੀਆਂ ਭਾਵਨਾਵਾਂ ਦੀ ਬਹੁਤ ਕਦਰ ਕਰਦੇ ਹਾਂ ਪਰ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਵਰਤਾਰਾ ਇਕ ਅਫ਼ਸਰ ਨਾਲ ਨਹੀਂ ਸੀ ਕਰਨਾ ਚਾਹੀਦਾ ਸੀ। ਇਸ 'ਚ ਸਿਆਸੀ ਬਦਲਾਖੋਰੀ ਵਾਲੀ ਕੋਈ ਵੀ ਗੱਲ ਨਹੀਂ।

ਦੱਸ ਦੇਈਏ ਕਿ ਗੁਰਦਾਸਪੁਰ ਦੇ ਡੀ.ਸੀ. ਵਿਪੁਲ ਉਜਵਲ ਨਾਲ ਐੱਸ. ਡੀ. ਐੱਮ. ਦਫਤਰ 'ਚ ਧਮਕੀ ਭਰੇ ਲਹਿਜੇ ਨਾਲ ਗੱਲਬਾਤ ਕਰਨ 'ਤੇ ਵਿਧਾਇਕ ਸਿਮਰਜੀਤ ਬੈਂਸ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 186, 353, 451, 147, 177, 505, 506 ਅਧੀਨ ਮਾਮਲਾ ਦਰਜ ਕਰ ਦਿੱਤਾ ਗਿਆ ਹੈ, ਜਿਸ ਦੀ ਜਾਣਕਾਰੀ ਪੰਜਾਬ ਸਰਕਾਰ ਨੇ ਆਪਣੇ ਪੇਜ 'ਤੇ ਦਿੱਤੀ ਹੈ। 6 ਸਤੰਬਰ ਨੂੰ ਬਟਾਲਾ ਬਲਾਸਟ ਦੇ ਪੀੜਤ ਪਰਿਵਾਰ ਸਿਮਰਜੀਤ ਬੈਂਸ ਨਾਲ ਮਿਲ ਕੇ ਐੱਸ. ਡੀ. ਐੱਮ. ਦਫਤਰ ਗਏ ਸਨ ਜਿੱਥੇ ਉਨ੍ਹਾਂ ਨੇ ਉਨ੍ਹਾਂ ਨਾਲ ਧਮਕੀ ਭਰੇ ਲਹਿਜੇ ਨਾਲ ਗੱਲਬਾਤ ਕੀਤੀ ਸੀ। ਇਸ ਸਾਰੇ ਮਾਮਲੇ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ 'ਤੇ ਜਿੱਥੇ ਸਰਕਾਰ ਨੇ ਇਸ ਦਾ ਗੰਭੀਰ ਨੋਟਿਸ ਲਿਆ, ਉੱਥੇ ਮਾਲ ਮਹਿਕਮੇ ਦੇ ਅਫਸਰਾਂ ਤੇ ਕਰਮਚਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬੈਂਸ ਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹ ਅੰਦੋਲਨ ਕਰਨਗੇ।

rajwinder kaur

This news is Content Editor rajwinder kaur