ਲੁਧਿਆਣਾ : ਚੋਣ ਕਮਿਸ਼ਨ ਵਲੋਂ ਅਜਿੰਦਰ ਸਿੰਘ ADCP-4 ਨਿਯੁਕਤ

05/18/2019 8:50:32 PM

ਲੁਧਿਆਣਾ,(ਰਿਸ਼ੀ) : ਚੋਣ ਕਮਿਸ਼ਨ ਵਲੋਂ ਅਜਿੰਦਰ ਸਿੰਘ ਨੂੰ ਏ. ਡੀ. ਸੀ. ਪੀ-4 ਨਿਯੁਕਤ ਕੀਤਾ ਗਿਆ ਹੈ। ਏ. ਡੀ. ਸੀ. ਪੀ.-4 ਪੀਥੀਪਾਲ ਦੀ ਮੁਅੱਤਲੀ ਤੋਂ 8 ਦਿਨ ਬਾਅਦ ਅਜਿੰਦਰ ਸਿੰਘ (ਪੀ. ਪੀ. ਐਸ. ) ਨੂੰ ਲੁਧਿਆਣਾ ਏ. ਡੀ. ਸੀ. ਪੀ-4 ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜਿਨ੍ਹਾਂ ਨੇ ਆਪਣਾ ਸ਼ਨੀਵਾਰ ਦੇਰ ਸ਼ਾਮ ਨੂੰ ਚਾਰਜ ਸੰਭਾਲ ਲਿਆ।
ਜ਼ਿਕਰਯੋਗ ਹੈ ਕਿ ਮੇਜਰ ਸਿੰਘ ਨਾਮ ਦੇ ਇਕ ਵਿਅਕਤੀ ਨੇ ਮੰਤਰੀ ਬਾਜਵਾ ਨੂੰ ਫੋਨ ਕਰ ਕੇ ਹਜੂਰਾ ਸਿੰਘ ਤੇ ਕੁਲਦੀਪ ਸਿੰਘ ਨੂੰ ਨਜਾਇਜ਼ ਰੂਪ ਨਾਲ ਪੁਲਸ ਹਿਰਾਸਤ 'ਚ ਰੱਖਣ ਦੀ ਜਾਣਕਾਰੀ ਦਿੱਤੀ ਸੀ। ਫੋਨ ਕਰਨ ਵਾਲੇ ਵਿਅਕਤੀ ਦਾ ਦੋਸ਼ ਸੀ ਕਿ ਹਿਰਾਸਤ 'ਚ ਰੱਖੇ ਦੋਵੇਂ ਵਿਅਕਤੀ ਕਾਂਗਰਸੀ ਵਰਕਰ ਹਨ ਤੇ ਚੋਣਾਂ 'ਚ ਕਾਂਗਰਸ ਦੀ ਮਦਦ ਕਰਨ ਦੇ ਚੱਲਦੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਜਿਸ 'ਤੇ ਮੰਤਰੀ ਬਾਜਵਾ ਨੇ ਸੀ. ਪੀ. ਲੁਧਿਆਣਾ ਡਾਕਟਰ ਸੁਖਚੈਨ ਸਿੰਘ ਗਿੱਲ ਨੂੰ ਫੋਨ ਕਰ ਕੇ ਮਾਮਲੇ ਤੋਂ ਜਾਣੂ ਕਰਵਾਇਆ ਸੀ। ਜਿਸ ਦੇ ਬਾਅਦ ਸੀ. ਪੀ. ਗਿੱਲ ਨੇ ਪਿੰਡ ਕੋਟਲਾ ਸ਼ਾਈਆਂ ਦੇ ਰਹਿਣ ਵਾਲੇ 2 ਵਿਅਕਤੀਆਂ ਨੂੰ ਥਾਣਾ ਮੋਤੀ ਨਗਰ 'ਚ ਨਜਾਇਜ਼ ਰੂਪ ਨਾਲ ਹਿਰਾਸਤ 'ਚ ਰੱਖਣ ਸੰਬਧੀ ਫੋਨ 'ਤੇ ਮਿਲੀ ਸ਼ਿਕਾਇਤ ਦੇ ਮਾਮਲੇ 'ਚ ਏ. ਡੀ. ਸੀ. ਪੀ.-4 ਪੀਥੀਪਾਲ ਨੂੰ 24 ਘੰਟੇ ਅੰਦਰ ਮੁਅੱਤਲ ਕਰ ਦਿੱਤਾ ਸੀ।