ਲੁਧਿਆਣਾ ''ਚ 62.15 ਫੀਸਦੀ ਵੋਟਿੰਗ, 2014 ਨਾਲੋਂ 8.49 ਫੀਸਦੀ ਘੱਟ ਪਈਆਂ ਵੋਟਾਂ

05/20/2019 2:30:33 PM

ਲੁਧਿਆਣਾ (ਮਹੇਸ਼) : 17ਵੀਂ ਲੋਕ ਸਭਾ ਚੋਣ ਪ੍ਰਕਿਰਿਆ ਸੰਪੰਨ ਹੁੰਦੇ ਹੀ ਲੁਧਿਆਣਾ ਦੇ ਵੋਟਰਾਂ ਦਾ ਮੂਡ ਸਾਹਮਣੇ ਆ ਗਿਆ। ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਲੋਕਾਂ ਨੇ ਵੋਟ 'ਚ ਜ਼ਿਆਦਾ ਦਿਲਚਸਪੀ ਨਹੀਂ ਲਈ। ਸਿਰਫ 62.15 ਫੀਸਦੀ ਵੋਟਾਂ ਪੋਲ ਹੋਈਆਂ ਹਨ, ਜੋ ਕਿ 16ਵੀਆਂ ਲੋਕ ਸਭਾ ਚੋਣਾਂ ਦੀਆਂ ਪਈਆਂ ਵੋਟਾਂ ਤੋਂ ਕਰੀਬ 8.49 ਫੀਸਦੀ ਘੱਟ ਰਹੀਆਂ।
ਇਸ ਦਾ ਜਿੱਥੇ ਇਕ ਕਾਰਣ ਇਹ ਸਾਹਮਣੇ ਆ ਰਿਹਾ ਹੈ ਕਿ ਸੂਬੇ ਦੇ ਆਗੂਆਂ ਦੀ ਭਾਸ਼ਾ ਸ਼ੈਲੀ ਅਤੇ ਲੁਭਾਉਣ ਵਾਲੇ ਵਾਅਦੇ ਲੋਕਾਂ ਨੂੰ ਪਸੰਦ ਨਹੀਂ ਆ ਰਹੇ, ਉਥੇ ਜ਼ਿਲਾ ਪ੍ਰਸ਼ਾਸਨ ਵੀ ਵੋਟਰਾਂ ਨੂੰ ਬੂਥ ਤਕ ਲਿਜਾਣ 'ਚ ਬੁਰੀ ਤਰ੍ਹਾਂ ਅਸਫਲ ਰਿਹਾ ਹੈ। ਇਕ ਮਹੀਨੇ ਦੀ ਲਗਾਤਾਰ ਸਖਤ ਮੁਸ਼ੱਕਤ ਤੋਂ ਬਾਅਦ 62.15 ਫੀਸਦੀ ਲੁਧਿਆਣਵੀ ਵੋਟਾਂ ਲਈ ਅੱਗੇ ਆਏ।
ਐਤਵਾਰ ਨੂੰ ਪਈਆਂ ਵੋਟਾਂ 'ਚ ਲੁਧਿਆਣਾ ਤੋਂ ਕਰੀਬ 62.15 ਫੀਸਦੀ ਵੋਟਾਂ ਪਾਈਆਂ ਗਈਆਂ। ਇਥੋਂ ਦੇ 16 ਲੱਖ 80 ਹਜ਼ਾਰ 953 ਵੋਟਰਾਂ 'ਚੋਂ 1044747 ਨੇ ਵੋਟਿੰਗ ਕੀਤੀ। ਇਨ੍ਹਾਂ 'ਚੋਂ 580801 ਮਰਦਾਂ, 463934 ਔਰਤਾਂ ਅਤੇ 12 ਤੀਜੇ ਲਿੰਗ ਨੇ ਆਪਣੀ ਵੋਟ ਦੀ ਵਰਤੋਂ ਕੀਤੀ।
ਇਸ ਦੌਰਾਨ ਇਕਾ-ਦੁੱਕਾ ਘਟਨਾਵਾਂ ਦੌਰਾਨ ਵੋਟਿੰਗ ਮਸ਼ੀਨਾਂ 'ਚ ਕਾਂਗਰਸ, ਅਕਾਲੀ-ਭਾਜਪਾ, ਲੋਕ ਇਨਸਾਫ ਪਾਰਟੀ ਅਤੇ 'ਆਪ' ਦੀ ਕਿਸਮਤ ਬੰਦ ਹੋ ਗਈ ਹੈ ਕਿਉਂਕਿ ਨਤੀਜੇ 4 ਦਿਨ ਬਾਅਦ ਆਉਣੇ ਹਨ। ਇਸ ਕਾਰਣ ਹੁਣ ਆਪਣੇ-ਆਪਣੇ ਅੰਦਾਜ਼ੇ ਵੀ ਲਾਏ ਜਾਣਗੇ ਅਤੇ ਹਾਰ-ਜਿੱਤ ਦੇ ਤਰਕ ਵੀ ਦਿੱਤੇ ਜਾਣਗੇ। ਨਤੀਜੇ ਆਉਣ ਤਕ ਦਾਅਵਿਆਂ ਦਾ ਦੌਰ ਜਾਰੀ ਰਹੇਗਾ।
62.15 ਫੀਸਦੀ ਲੋਕ ਵੋਟਿੰਗ ਲਈ ਅੱਗੇ ਆਏ। ਇਹ ਦੇਖ ਕੇ ਇਲੈਕਸ਼ਨ ਕਮਿਸ਼ਨ ਨੂੰ ਵੀ ਨਿਰਾਸ਼ਾ ਹੋਈ ਹੋਵੇਗੀ। ਜਿਸ ਵੱਲ ਦਾ ਪ੍ਰਚਾਰ ਕੀਤਾ ਗਿਆ ਸੀ ਜਿੱਦਾਂ ਦੀਆਂ ਉਮੀਦਾਂ ਬੰਨ੍ਹੀਆਂ ਗਈਆਂ ਸਨ, ਲਗਦਾ ਸੀ ਕਿ ਇਸ ਵਾਰ ਵੋਟਾਂ ਪਾਉਣ ਦੇ ਸਾਰੇ ਰਿਕਾਰਡ ਟੁੱਟ ਜਾਣਗੇ, ਹਰ ਪਾਸੇ ਕਸਰਤ ਕਰਨ ਦੇ ਬਾਵਜੂਦ ਰਿਕਾਰਡ ਨਹੀਂ ਟੁੱਟ ਸਕੇ ਅਤੇ 16ਵੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਵੀ ਘੱਟ ਲੋਕ ਵੋਟ ਪਾਉਣ ਆਏ।
ਜਿੱਥੋਂ ਤੱਕ ਰਿਕਾਰਡ ਦਾ ਸਵਾਲ ਹੈ, ਪਿਛਲੀ ਵਾਰ ਲੋਕਾਂ ਵਿਚ ਸਰਕਾਰ ਬਦਲਣ ਦਾ ਜ਼ਬਰਦਸਤ ਜਨੂੰਨ ਸੀ, ਜਿਸ ਕਾਰਣ 70.64 ਫੀਸਦੀ ਲੁਧਿਆਣਵੀ ਵੋਟਾਂ ਪਾਉਣ ਆਏ ਸਨ, ਜਿਸ ਵਿਚ ਕਾਂਗਰਸ ਨੂੰ 4 ਸੀਟਾਂ, ਅਕਾਲੀ-ਭਾਜਪਾ ਗਠਜੋੜ ਨੂੰ 5 ਅਤੇ ਆਪ ਨੂੰ 4 ਸੀਟਾਂ ਮਿਲੀਆਂ ਸਨ, ਜਦਕਿ ਪਹਿਲਾਂ 2009 ਲੋਕ ਸਭਾ ਚੋਣਾਂ ਵਿਚ ਕਾਂਗਰਸ ਨੇ 8 ਸੀਟਾਂ ਜਿੱਤੀਆਂ ਸਨ।

Babita

This news is Content Editor Babita