10ਵੀਂ ਦੇ ਨਤੀਜਿਆਂ ''ਚ ਫਿਰ ਲੁਧਿਆਣਵੀਆਂ ਦੀ ਸਰਦਾਰੀ ਕਾਇਮ

05/09/2019 2:59:53 PM

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬੁੱਧਵਾਰ ਨੂੰ ਐਲਾਨੇ ਗਏ 10ਵੀਂ ਦੇ ਨਤੀਜੇ 'ਚ ਬੇਸ਼ੱਕ ਲੁਧਿਆਣਾ 91 ਮੈਰਿਟਾਂ ਦੇ ਨਾਲ ਫਿਰ ਤੋਂ 22 ਜ਼ਿਲਿਆਂ ਦਾ ਸਰਤਾਜ ਬਣਿਆ ਹੈ ਪਰ ਇਹ ਲਗਾਤਾਰ ਤੀਜਾ ਸਾਲ ਹੈ, ਜਦ ਸ਼ਹਿਰ ਦੇ ਵਿਦਿਆਰਥੀਆਂ ਦਾ ਮੈਰਿਟਾਂ ਦਾ ਗ੍ਰਾਫ ਬੀਤੇ ਸਾਲਾਂ ਦੀ ਤੁਲਨਾ ਘਟਿਆ ਹੈ। ਗੱਲ ਜੇਕਰ 2018 ਦੀ ਕਰੀਏ ਤਾਂ ਬੀਤੇ ਸਾਲ 94 ਮੈਰਿਟਾਂ ਦੇ ਨਾਲ ਲੁਧਿਆਣਾ ਨੰਬਰ 1 ਬਣਿਆ ਸੀ, ਉਥੇ 2017 ਵਿਚ ਇਹ ਗਿਣਤੀ 113 ਸੀ, ਜਦਕਿ ਹੁਣ ਇਨ੍ਹਾਂ ਮੈਰਿਟਾਂ ਦੀ ਗਿਣਤੀ ਘਟ ਕੇ ਸਿਰਫ 19 ਰਹਿ ਗਈ ਹੈ, ਉਥੇ ਅੱਜ ਐਲਾਨੇ ਨਤੀਜੇ ਵਿਚ 3 ਮੈਰਿਟਾਂ ਦੀ ਫਿਰ ਕਮੀ ਹੋ ਗਈ। ਜਦੋਂ ਕਿ ਪਾਸ ਫੀਸਦੀ ਦੇ ਮਾਮਲੇ ਵਿਚ ਵੀ ਬੇਸ਼ੱਕ 15.7 ਫੀਸਦੀ ਤਕ ਦਾ ਵਾਧਾ ਹੋ ਕੇ ਇਹ ਅੰਕੜਾ 62.27 ਤੋਂ ਵਧ ਕੇ 82.97 ਫੀਸਦੀ ਤਕ ਪੁੱਜ ਗਿਆ ਹੈ ਪਰ ਸ਼ਹਿਰ ਦੀ ਪਾਸ ਪ੍ਰਤੀਸ਼ਤਤਾ ਵਧਣ ਦੇ ਬਾਵਜੂਦ ਲੁਧਿਆਣਾ ਚੌਥੇ ਸਥਾਨ ਤੋਂ ਖਿਸਕ ਕੇ 20ਵੇਂ ਸਥਾਨ 'ਤੇ ਆ ਗਿਆ ਹੈ। ਸਿੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਹੋਰ ਜ਼ਿਲਿਆਂ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਜ਼ਿਆਦਾ ਬਿਹਤਰ ਹੋਣ ਨਾਲ ਲੁਧਿਆਣਾ ਦਾ ਅੰਕੜਾ ਹੇਠਾਂ ਖਿਸਕਿਆ ਹੈ ਪਰ ਪਾਸ ਪ੍ਰਤੀਸ਼ਤਤਾ 15.7 ਫੀਸਦੀ ਤਕ ਵਧਣਾ ਇਕ ਚੰਗਾ ਸੰਕੇਤ ਹੈ।
ਬੋਰਡ ਵਲੋਂ ਜਾਰੀ ਅੰਕੜਿਆਂ ਮੁਤਾਬਕ ਮੈਰਿਟ 'ਚ 1 ਤੋਂ 16 ਰੈਂਕ ਤਕ ਦੇ 336 ਵਿਦਿਆਰਥੀਆਂ ਨੇ ਆਪਣਾ ਸਥਾਨ ਬਣਾਇਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੈਰਿਟ ਲਿਸਟ ਦੇ ਇਹ 16 ਰੈਂਕ ਸਿਰਫ 100 ਤੋਂ ਲੈ ਕੇ 97.38 ਫੀਸਦੀ ਤਕ ਸਿਮਟ ਕੇ ਰਹਿ ਗਈ ਹੈ। ਜਦਕਿ ਇਸ ਤੋਂ ਹੇਠਾਂ ਅੰਕ ਹਾਸਲ ਕਰਨ ਵਾਲੇ ਕਿਸੇ ਵੀ ਵਿਦਿਆਰਥੀ ਨੂੰ ਅੱਜ ਜਾਰੀ ਮੈਰਿਟ ਲਿਸਟ 'ਚ ਸਥਾਨ ਨਹੀਂ ਦਿੱਤਾ ਹੈ। ਸਕੂਲ ਪਿੰ੍ਰਸੀਪਲ ਵੀ ਵਿਦਿਆਰਥੀਆਂ ਦੀ ਵਧ ਰਹੀ ਇਸ ਕਟਆਫ ਨੂੰ ਦੇਖ ਕੇ ਹੈਰਾਨ ਹਨ। ਸ਼ਹਿਰ ਦੇ 42 ਹੋਣਹਾਰਾਂ ਨੇ ਬੋਰਡ ਦੀ ਮੈਰਿਟ ਦੇ ਪਹਿਲੇ 10 ਸਥਾਨਾਂ 'ਤੇ ਆਪਣਾ ਕਬਜ਼ਾ ਜਮਾਇਆ ਹੈ।

Babita

This news is Content Editor Babita