ਡਾ. ਅੰਬੇਡਕਰ ਜੀ ਦੇ ਦਰਸਾਏ ਰਾਹ ’ਤੇ ਚੱਲਣ ਦਾ ਕੀਤਾ ਪ੍ਰਣ

04/16/2019 4:24:27 AM

ਲੁਧਿਆਣਾ (ਹਨੀ)-ਭਾਰਤ ਰਤਨ ਦਲਿਤਾਂ ਦੇ ਮਸੀਹਾ ਡਾ. ਭੀਮ ਰਾਓ ਅੰਬੇਡਕਰ ਜੀ ਦਾ 128ਵਾਂ ਜਨਮ ਦਿਹਾਡ਼ਾ ਅੱਜ ਭਾਵਾਧਸ ਪੰਜਾਬ ਦੇ ਵਾਈਸ ਪ੍ਰਧਾਨ ਸਵਰਨ ਕੁਮਾਰ ਸੋਨੀ ਤੇ ਕਸਬਾ ਵਾਸੀਆਂ ਵੱਲੋਂ ਡਾ. ਅੰਬੇਡਕਰ ਜੀ ਦੇ ਬੱੁਤ ’ਤੇ ਫੱੁਲ ਅਰਪਿਤ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਉਨ੍ਹਾਂ ਵੱਲੋਂ ਸਮਾਜ ਦੇ ਦੱਬੇ-ਕੱੁਚਲੇ ਲੋਕਾਂ ਲਈ ਕੀਤੇ ਅਣਥੱਕ ਯਤਨਾਂ ਦੀ ਚਰਚਾ ਕੀਤੀ ਗਈ। ਇਸ ਮੌਕੇ ਉਕਤ ਆਗੂਆਂ ਨੇ ਡਾ. ਭੀਮ ਰਾਓ ਅੰਬੇਡਕਰ ਜੀ ਦੇ ਦਰਸਾਏ ਗਏ ਮਾਰਗ ’ਤੇ ਚੱਲਣ ਦਾ ਪ੍ਰਣ ਕੀਤਾ। ਇਸ ਮੌਕੇ ਕੁਲਵੰਤ ਕਾਂਤੀ, ਡਾ. ਸ਼ਮਸ਼ੇਰ ਕੈਲੇ, ਪ੍ਰਵੀਨ, ਦੀਪੂ, ਕਿੰਪੀ, ਰਿੰਪੀ, ਸੰਦੀਪ, ਸੁਖਰਾਮ ਸੋਨੂੰ, ਕੁਲਦੀਪ ਸਿੰਘ, ਰਜਿੰਦਰ ਗਿੱਲ, ਮੇਘਪਾਲ, ਰਾਕੇਸ਼ ਭੱਟੀ, ਰਾਕੇਸ਼ ਕੁਮਾਰ, ਲਵਕੇਸ਼ ਸੋਨੀ, ਸੋਨੂੰ ਉਮੈਦਪੁਰ, ਦੀਪਕ ਉਮੈਦਪੁਰ, ਵਿੱਕੀ ਝਾਬੇਵਾਲ ਆਦਿ ਹਾਜ਼ਰ ਸਨ।

Related News