ਟਰੈਫਿਕ ਵਿਵਸਥਾ ਸੁਧਾਰਨ ’ਚ ਹਰ ਸੰਭਵ ਯਤਨ ਕੀਤੇ ਜਾਣਗੇ : ਏ. ਸੀ. ਪੀ. ਟਰੈਫਿਕ
Thursday, Apr 11, 2019 - 04:38 AM (IST)

ਲੁਧਿਆਣਾ (ਸੰਨੀ)-ਸਮਾਰਟ ਸਿਟੀ ਲੁਧਿਆਣਾ ’ਚ ਏ. ਸੀ. ਪੀ. ਟਰੈਫਿਕ ਦੀ ਖਾਲੀ ਪਈ ਪੋਸਟ ਨੂੰ ਅੱਜ ਪੀ. ਪੀ. ਐੱਸ. ਅਧਿਕਾਰੀ ਹਰਪ੍ਰੀਤ ਸਿੰਘ ਨੇ ਸੰਭਾਲ ਲਿਆ ਹੈ। ਬੁੱਧਵਾਰ ਨੂੰ ਚਾਰਜ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਨਗਰ ਦੀ ਟਰੈਫਿਕ ਵਿਵਸਥਾ ਨੂੰ ਸੁਧਾਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਸਾਲ 1992 ’ਚ ਬਤੌਰ ਏ. ਐੱਸ. ਆਈ. ਪੰਜਾਬ ਪੁਲਸ ’ਚ ਭਰਤੀ ਹੋਣ ਵਾਲੇ ਹਰਪ੍ਰੀਤ ਸਿੰਘ ਇਸ ਤੋਂ ਪਹਿਲਾਂ ਜਲੰਧਰ ਵਿਚ ਇੰਸਪੈਕਟਰ ਦੇ ਤੌਰ ’ਤੇ ਕਾਰਜ ਕਰ ਰਹੇ ਸਨ। ਪ੍ਰਮੋਸ਼ਨ ਤੋਂ ਬਾਅਦ ਬਤੌਰ ਏ. ਸੀ. ਪੀ. ਉਨ੍ਹਾਂ ਦੀ ਪਹਿਲੀ ਪੋਸਟਿੰਗ ਹੈ।