ਬਜਾਜ ਕਾਲਜ ਦੀ ਤਮੰਨਾ ਤੇ ਰਹਿਮਤ ਨੇ ਯੂਨੀਵਰਸਿਟੀ ’ਚੋਂ ਹਾਸਲ ਕੀਤਾ ਤੀਜਾ ਤੇ 5ਵਾਂ ਸਥਾਨ

04/06/2019 4:37:37 AM

ਲੁਧਿਆਣਾ (ਧਮੀਜਾ)-ਪੰਜਾਬ ਯੂਨੀਵਰਸਿਟੀ, ਚੰਡੀਗਡ਼੍ਹ ਵਲੋਂ ਐਲਾਨ ਬੀ. ਐੱਸ. ਸੀ. ਫੈਸ਼ਨ ਡਿਜ਼ਾਈਨਿੰਗ ਸਮੈਸਟਰ ਪਹਿਲੇ ਦੇ ਨਤੀਜੇ ’ਚ ਬਜਾਜ ਕਾਲਜ, ਚੌਕੀਮਾਨ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ, ਜਿਸ ਵਿਚ ਤਮੰਨਾ ਲਾਂਬਾ ਨੇ 89.21 ਫੀਸਦੀ ਅੰਕ ਲੈ ਕੇ ਯੂਨੀਵਰਸਿਟੀ ’ਚੋਂ ਤੀਜਾ ਤੇ ਕਾਲਜ ’ਚੋਂ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਰਹਿਮਤ ਕੌਰ ਨੇ 88.86 ਫੀਸਦੀ ਅੰਕ ਲੈ ਕੇ ਯੂਨੀਵਰਸਿਟੀ ’ਚੋਂ 5ਵਾਂ ਤੇ ਕਾਲਜ ’ਚ ਦੂਜਾ ਸਥਾਨ ਬਣਾਇਆ ਅਤੇ ਹਰਦਿਲਪ੍ਰੀਤ ਕੌਰ ਨੇ 86.43 ਫੀਸਦੀ ਅੰਕ ਪ੍ਰਾਪਤ ਕਰ ਕੇ ਕਾਲਜ ’ਚ ਤੀਜਾ ਸਥਾਨ ਬਣਾਇਆ। ਵਿਦਿਆਰਥੀਆਂ ਦੀ ਸ਼ਾਨਦਾਰ ਸਫਲਤਾ ’ਤੇ ਪਿੰ੍ਰ. ਡਾ. ਸ਼ਿਖਾ ਢੱਲ ਨੇ ਉਨ੍ਹਾਂ ਨੂੰ ਤੇ ਸਟਾਫ ਨੂੰ ਵਧਾਈ ਦਿੱਤੀ।

Related News