ਸ਼ਹਿਰੀ ਕਾਂਗਰਸੀ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਬਿੱਟੂ ਦੇ ਹੱਕ ’ਚ ਪ੍ਰਚਾਰ

04/04/2019 4:23:29 AM

ਲੁਧਿਆਣਾ (ਸੁਭਾਸ਼)-ਅੱਜ ਸ਼ਹਿਰੀ ਕਾਂਗਰਸੀ ਪ੍ਰਧਾਨ ਅਸ਼ਵਨੀ ਸ਼ਰਮਾ 2019 ਦੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਐੱਮ. ਪੀ. ਰਵਨੀਤ ਸਿੰਘ ਬਿੱਟੂ ਦੇ ਹੱਕ ’ਚ ਪ੍ਰਚਾਰ ਕਰਨ ਲਈ ਵਾਰਡ ਨੰ. 42 ਹਲਕਾ ਆਤਮ ਨਗਰ ਵਿਖੇ ਰੁਪਿੰਦਰ ਸਿੰਘ ਰਿੰਕੂ ਵਾਈਸ ਪ੍ਰਧਾਨ ਸ਼ਹਿਰੀ ਕੋਲ ਪੁੱਜੇ। ਇਥੇ ਇਕ ਮੀਟਿੰਗ ’ਚ ਐੱਮ. ਪੀ. ਰਵਨੀਤ ਸਿੰਘ ਬਿੱਟੂ ਵਲੋਂ ਕੀਤੇ ਗਏ ਪੰਜ ਸਾਲ ਦੇ ਕੰਮਾਂ ਦੀ ਜਾਣਕਾਰੀ ਦਿੱਤੀ ਗਈ ਤੇ ਕਿਹਾ ਕਿ ਇਸ ਵਾਰ 2019 ਦੀਆਂ ਚੋਣਾਂ ’ਚ ਵੱਡੀ ਜਿੱਤ ਦਿਵਾ ਕੇ ਦੁਬਾਰਾ ਮੌਕਾ ਦਿਓ। ਇਸ ਮੌਕੇ ਸਤਨਾਮ ਸਿੰਘ ਭੁੱਟੋ ਸੀਰਾ, ਘੁੱਕ ਸ਼ਰਮਾ, ਹਰਬੰਸ ਪਨੇਸਰ, ਰਜਿੰਦਰ ਚੋਪਡ਼ਾ, ਭਗਵਾਨ ਸਿੰਘ, ਸੰਜੇ ਸ਼ਰਮਾ ਬਲਾਕ ਪ੍ਰਧਾਨ, ਇਕਬਾਲ ਸਿੰਘ ਭੱਲਾ, ਯੁਧਵੀਰ ਤੇ ਹੋਰ ਅਨੇਕਾਂ ਮੁਹੱਲਾ ਵਾਸੀ ਹਾਜ਼ਰ ਸਨ।

Related News