ਹਰਸ਼ ਵਿੱਦਿਆ ਮੰਦਰ ਸਕੂਲ ’ਚ ਹੋਣਹਾਰ ਵਿਦਿਆਰਥੀਆਂ ਨੂੰ ਦਿੱਤੇ ਪੁਰਸਕਾਰ

Tuesday, Mar 26, 2019 - 04:50 AM (IST)

ਲੁਧਿਆਣਾ (ਵਿੱਕੀ)-ਹਰਸ਼ ਵਿੱਦਿਆ ਮੰਦਰ ਸਕੂਲ ’ਚ ਕਲਾਸ ਨਰਸਰੀ ਤੋਂ 9ਵੀਂ ਕਲਾਸ ਦਾ ਨਤੀਜਾ ਐਲਾਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਨੌਨਿਹਾਲਾਂ ਵਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਕੂਲ ਦੀ ਮੱੁਖ ਅਧਿਆਪਕਾ ਰਜਨੀ ਸ਼ਰਮਾ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਸਕੂਲ ਪ੍ਰੈਜ਼ੀਡੈਂਟ ਡੀ. ਪੀ. ਸ਼ਰਮਾ ਤੇ ਡਾਇਰੈਕਟਰ ਮੀਨਾ ਸ਼ਰਮਾ ਨੇ ਜੋਤੀ ਪ੍ਰਚੰਡ ਕਰ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਕਲਾਸ ਨਰਸਰੀ ਤੋਂ 9ਵੀਂ ’ਚ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਡੀ. ਪੀ. ਸ਼ਰਮਾ ਤੇ ਡਾਇਰੈਕਟਰ ਮੀਨਾ ਸ਼ਰਮਾ ਵਲੋਂ ਵਿਸ਼ੇਸ਼ ਸਨਮਾਨ ਦਿੰਦੇ ਹੋਏ ਪੁਰਸਕਾਰ ਵੰਡੇ ਗਏ। ਉਨ੍ਹਾਂ ਆਪਣੇ ਸੰਬੋਧਨ ’ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਨਿਰੰਤਰ ਅਣਥੱਕ ਯਤਨ ਕਰਦੇ ਹੋਏ ਆਪਣੇ ਉਦੇਸ਼ ਤੱਕ ਪੁੱਜਣ ਲਈ ਪ੍ਰੇਰਿਤ ਕੀਤਾ।

Related News