ਨਕਲ ਫਡ਼ਨ ਦਾ ਖੱੁਲ੍ਹਿਆ ਖਾਤਾ, ਡੀ. ਈ. ਓ. ਨੇ ਫਡ਼ਿਆ ਨਕਲਚੀ

Tuesday, Mar 26, 2019 - 04:50 AM (IST)

ਲੁਧਿਆਣਾ (ਵਿੱਕੀ)-ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਚੱਲ ਰਹੀਆਂ 10ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਨੂੰ ਨਕਲ ਰਹਿਤ ਕਰਵਾਉਣ ਦੇ ਦਾਅਵੇ ਨੂੰ ਸਵਰਨਜੀਤ ਕੌਰ ਨੇ ਲੁਧਿਆਣਾ ’ਚ ਅਮਲੀਜਾਮਾ ਪਹਿਨਾਉਂਦੇ ਹੋਏ ਇਕ ਨਕਲ ਕਰਦਾ ਬੱਚਾ ਫਡ਼ਿਆ ਹੈ। ਡੀ. ਈ. ਓ. ਨੇ ਦੱਸਿਆ ਕਿ ਸਰਕਾਰੀ ਸਕੂਲ ਸਮਰਾਲਾ (ਲਡ਼ਕੇ) ’ਚ ਬਣਾਏ ਗਏ ਓਪਨ ਸਕੂਲ ਦੇ ਪ੍ਰੀਖਿਆ ਕੇਂਦਰ ’ਚ ਉਨ੍ਹਾਂ ਨੇ ਉਕਤ ਨਕਲਚੀ ਨੂੰ ਪ੍ਰੀਖਿਆ ਕੇਂਦਰ ’ਚ 2 ਪਰਚੀਆਂ ਦੇ ਨਾਲ ਫਡ਼ਿਆ। ਉਨ੍ਹਾਂ ਦੱਸਿਆ ਕਿ ਤਲਾਸ਼ੀ ਲਈ ਗਈ ਤਾਂ ਉਸ ਦੀ ਜੇਬ ’ਚੋਂ 2 ਪਰਚੀਆਂ ਮਿਲੀਆਂ। ਉਨ੍ਹਾਂ ਦੱਸਿਆ ਕਿ ਉਕਤ ਨਕਲਚੀ 10ਵੀਂ ਸਾਇੰਸ ਵਿਸ਼ੇ ਦੀ ਪ੍ਰੀਖਿਆ ਦੇਣ ਆਇਆ ਸੀ, ਜਿਸ ਦਾ ਨਕਲ ਦਾ ਕੇਸ ਬਣਾ ਕੇ ਬੋਰਡ ਨੂੰ ਭੇਜ ਦਿੱਤਾ ਗਿਆ ਹੈ।

Related News