ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਦੀ ਪੂਰਬਲੀ ਸ਼ਾਮ ’ਤੇ

03/23/2019 4:22:05 AM

ਲੁਧਿਆਣਾ (ਰਿੰਕੂ)- ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਦੀ ਪੂਰਬਲੀ ਸ਼ਾਮ ’ਤੇ ਕਾਂਗਰਸੀ ਵਰਕਰਾਂ ਵਲੋਂ ਪੰਜਾਬ ਕਾਂਗਰਸ ਸਕੱਤਰ ਨਰਿੰਦਰ ਮੱਕਡ਼ ਦੀ ਅਗਵਾਈ ’ਚ ਜਗਰਾਓਂ ਪੁਲ ’ਤੇ ਸਥਾਪਤ ਉਨ੍ਹਾਂ ਦੇ ਬੁੱਤਾਂ ਨੂੰ ਦੁੱੱਧ ਨਾਲ ਧੋ ਕੇ ਫੁੱਲ ਮਾਲਾਵਾਂ ਅਰਪਿਤ ਕਰ ਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਸਕੱਤਰ ਨਮਿਤ ਦੀਵਾਨ ਤੇ ਸੌਰਭ ਖਰਬੰਦਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਨਰਿੰਦਰ ਮੱਕਡ਼ ਨੇ ਕਿਹਾ ਕਿ ਤਿੰਨੋਂ ਦੇਸ਼ ਭਗਤਾਂ ਨੇ ਆਪਣੇ ਦੇਸ਼ ਦੀ ਆਜ਼ਾਦੀ ਲਈ ਜਵਾਨੀ ’ਚ ਕੁਰਬਾਨੀਆਂ ਦਿੱਤੀਆਂ ਤਾਂ ਕਿ ਆਉਣ ਵਾਲੀ ਪੀਡ਼੍ਹੀ ਖੁੱਲ੍ਹੀ ਹਵਾ ’ਚ ਸਾਹ ਲੈ ਸਕੇ। ਉਨ੍ਹਾਂ ਕਿਹਾ ਕਿ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਰਾਸ਼ਟਰੀ ਸ਼ਹੀਦਾਂ ਦਾ ਦਰਜਾ ਦਿੱਤਾ ਜਾਵੇ। ਇਸ ਮੌਕੇ ਅਸ਼ਵਨੀ ਚੌਧਰੀ, ਸਰਬਜੀਤ ਬੰਟੀ, ਮੁਹੰਮਦ ਰਹੀਸ, ਕੁਣਾਲ ਬਾਂਸਲ, ਰਵਿੰਦਰ ਕਪੂਰ, ਰੋਹਿਤ ਅਰੋਡ਼ਾ, ਰਾਕੇਸ਼ ਕਾਲੀਆ, ਕੁਸ਼ ਖੁੱਲਰ, ਗਗਨ ਓਬਰਾਏ, ਜਸਬੀਰ ਲਵਣ ਸਮੇਤ ਵੱਡੀ ਗਿਣਤੀ ’ਚ ਵਰਕਰ ਮੌਜੂਦ ਸਨ।

Related News