ਜੇਲ ਸੁਧਾਰ ਪ੍ਰੋਗਰਾਮ ਦੇ ਪ੍ਰਾਜੈਕਟ ਅਧਿਕਾਰੀ ਕੈਦੀਆਂ ਦੀਆਂ ਸਮੱਸਿਆਵਾਂ ਸੁਣਨ ਪੁੱਜੇ

03/13/2019 4:24:49 AM

ਲੁਧਿਆਣਾ (ਸਿਆਲ)-ਕਾਮਨਵੈਲਥ ਹਿਊਮਨ ਰਾਈਟਸ ਇਨੀਸ਼ੀਏਟਿਵ ਅਤੇ ਜੇਲ ਸੁਧਾਰ ਪ੍ਰੋਗਰਾਮ ਦੇ ਪ੍ਰਾਜੈਕਟ ਅਧਿਕਾਰੀ ਅਰਜੀਤ ਘੋਸ਼, ਸਬੀਕਾ ਅਬਾਸ, ਤਾਜਪੁਰ ਰੋਡ ਸੈਂਟਰਲ ਜੇਲ ’ਚ ਕੈਦੀ ਅਤੇ ਹਵਾਲਾਤੀਆਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਦੀ ਜਾਣਕਾਰੀ ਲੈਣ ਦੇ ਪੁੱਜੇ। ਉਨ੍ਹਾਂ ਨੇ ਜੇਲ ਦੇ ਹਰੇਕ ਬੈਰਕ ’ਚ ਜਾ ਕੇ ਕੈਦੀਆਂ ਨੂੰ ਉਨ੍ਹਾਂ ਦੀਆਂ ਬੈਰਕਾਂ ਦੇ ਬਾਹਰ ਇਕੱਤਰ ਕਰ ਕੇ ਵਿਚਾਰ ਸੁਣੇ ਅਤੇ ਕਿਹਾ ਕਿ ਜੇਕਰ ਕਿਸੇ ਕੈਦੀ ਨੂੰ ਮਾਮਲੇ ਦੀ ਪੈਰਵੀ ਲਈ ਕਾਨੂੰਨੀ ਸਹਾਇਤਾ ਉਪਲਬਧ ਨਹੀਂ ਹੋ ਰਹੀ, ਉਹ ਸਾਨੂੰ ਦੱਸ ਸਕਦਾ ਹੈ। ਇਸ ’ਤੇ ਕਈ ਕੈਦੀਆਂ ਨੇ ਆਪਣੇ ਮਾਮਲਿਆਂ ਦੇ ਚਲਾਨ ਸਬੰਧੀ ਦੱਸਿਆ। ਉਨ੍ਹਾਂ ਜੇਲ ਦੀ ਫੈਕਟਰੀ ਵਿਚ ਜਾ ਕੇ ਕੈਦੀਆਂ ਵੱਲੋਂ ਮੁਸ਼ੱਕਤ ਕਰਨ ਦੇ ਇਵਜ਼ ਵਿਚ ਮਿਲਣ ਵਾਲੇ ਮਿਹਨਤਾਨੇ ਬਾਰੇ ਵੀ ਪੁੱਛਿਆ। ਇਸ ਉਪਰੰਤ ਜੇਲ ਹਸਪਤਾਲ ਦਾ ਦੌਰਾ ਕਰ ਕੇ ਬੀਮਾਰ ਕੈਦੀਆਂ ਨੂੰ ਸਮੇਂ-ਸਮੇਂ ’ਤੇ ਮਿਲਣ ਵਾਲੀਆਂ ਦਵਾਈਆਂ ਬਾਰੇ ਜੇਲ ਮੈਡੀਕਲ ਅਧਿਕਾਰੀ ਨਾਲ ਗੱਲ ਕੀਤੀ। ਇਸ ਮੌਕੇ ਜ਼ੇਲ ਸੁਪਰਡੈਂਟ ਸਮਸ਼ੇਰ ਸਿੰਘ ਬੋਪਾਰਾਏ, ਡਿਪਟੀ ਸੁਪਰਡੈਂਟ ਨਰਪਿੰਦਰ ਸਿੰਘ ਆਦਿ ਮੌਜੂਦ ਸਨ।

Related News