ਮਾਂ ਸ਼ਾਰਧਾ ਵਿਦਿਆ ਪੀਠ ਦੀਆਂ ਸਾਰੀਆਂ ਸ਼ਾਖਾਵਾਂ ’ਚ ਦਾਵਤ-ਏ-ਰੁਖਸਤ

02/25/2019 4:08:20 AM

ਲੁਧਿਆਣਾ (ਜ. ਬ.)-ਨੋਬਲ ਫਾਊਂਡੇਸ਼ਨ ਦੇ ਅਧੀਨ ਚੱਲ ਰਹੇ ਮਾਂ ਸ਼ਾਰਧਾ ਵਿਦਿਆਪੀਠ ਦੀਆਂ ਸਾਰੀਆਂ ਸ਼ਾਖਾਵਾਂ ’ਚ ਦਾਵਤ-ਏ-ਰੁਖਸਤ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਦੌਲਤ ਕਾਲੋਨੀ, ਤਾਜਪੁਰ, ਮੁੰਡੀਆਂ ਕਲਾਂ, ਬੀ. ਆਰ. ਐੱਸ. ਨਗਰ, ਗਿਆਸਪੁਰਾ, ਭਗਤ ਸਿੰਘ ਕਾਲੋਨੀ, ਢੋਲੇਵਾਲ ਅਤੇ ਬਿਹਾਰੀ ਕਾਲੋਨੀ ਬਰਾਂਚ ’ਚ ਪਡ਼੍ਹ ਰਹੇ 5ਵੀਂ ਕਲਾਸ ਦੇ ਬੱਚਿਆਂ ਨੂੰ ਚੌਥੀ ਕਲਾਸ ਦੇ ਬੱਚਿਆਂ ਨੇ ਫੇਅਰਵੈੱਲ ਪਾਰਟੀ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਪ੍ਰਿੰ. ਚੀਫ ਕਮਿਸ਼ਨਰ ਇਨਕਮ ਟੈਕਸ ਬੀ. ਕੇ. ਝਾਅ ਆਈ. ਏ. ਐੱਸ. ਨਾਰਥ ਅਤੇ ਵੈਸਟ ਚੰਡੀਗਡ਼੍ਹ ਵਿਭਾਗ ਦੇ ਨਵ-ਨਿਯੁਕਤ ਆਈ. ਆਰ. ਐੱਸ. ਅਧਿਕਾਰੀਆਂ ਨਾਲ ਸ਼ਾਮਲ ਹੋਏ। ਨੋਬਲ ਫਾਊਡੇਸ਼ਨ ਦੇ ਬੋਰਡ ਆਫ ਡਾਇਰੈਕਟਰ ਅਰੁਣ ਥਾਪਰ, ਫਾਇਨਾਂਸ ਕੰਟਰੋਲਰ ਰਸ਼ਮੀ ਸ਼ਰਮਾ ਵੀ ਮੌਜੂਦ ਸਨ। ਬਿਹਾਰੀ ਕਾਲੋਨੀ ਬਰਾਂਚ ’ਚ 6ਵੀਂ ਕਲਾਸ ਵਲੋਂ 7ਵੀਂ ਕਲਾਸ ਦੇ ਬੱਚਿਆਂ ਨੂੰ ਫੇਅਰਵੈੱਲ ਪਾਰਟੀ ਦਿੱਤੀ ਗਈ, ਜਿਸ ਵਿਚ 7ਵੀਂ ਕਲਾਸ ਦੀ ਬੱਚੀ ਚਾਂਦਨੀ ਵਲੋਂ ਭਾਸ਼ਣ ਪੇਸ਼ ਕੀਤਾ ਗਿਆ, ਜਿਸ ਵਿਚ ਉਸ ਨੇ ਸਕੂਲ ਨੂੰ 12ਵੀਂ ਕਲਾਸ ਤੱਕ ਵਧਾਉਣ ਲਈ ਕਹਿੰਦੇ ਹੋਏ ਆਪਣੇ ਸਕੂਲ ਦਾ ਨਾਂ ਰੌਸ਼ਨ ਕਰਨ ਦੀ ਗੱਲ ਕਹੀ। ਨੋਬਲ ਫਾਊਡੇਸ਼ਨ ਦੇ ਚੇਅਰਮੈਨ ਰਜਿੰਦਰ ਸ਼ਰਮਾ ਨੇ ਬੱਚਿਆਂ ਨੂੰ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਬੱਚਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਰ ਸਮੇਂ ਉਨ੍ਹਾਂ ਦੇ ਨਾਲ ਖਡ਼੍ਹੇ ਹਨ ਜਦ ਵੀ ਕਿਸੇ ਬੱਚੇ ਨੂੰ ਉਨ੍ਹਾਂ ਨੂੰ ਜ਼ਰੂਰਤ ਹੋਵੇਗੀ ਉਹ ਉਨ੍ਹਾਂ ਨੂੰ ਆਪਣੇ ਕੋਲ ਹੀ ਪਾਉਣਗੇ।

Related News