ਚੰਨਾ ਆਲਮਗੀਰ ਦੀ ‘ਰੋੜਾਂ ਤੋਂ ਕਰੋੜਾਂ ਤੱਕ ਦਾ ਸਫਰ’ ਬੁੱਕ ਨੂੰ ਇੰਸ. ਪ੍ਰੇਮ ਭੰਗੂ ਨੇ ਕੀਤਾ ਰਿਲੀਜ਼

01/31/2019 9:41:55 AM

ਲੁਧਿਆਣਾ (ਜ. ਬ.)-ਮਾਂ ਖੇਡ ਕੱਬਡੀ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਵਾਲੇ ਅੰਤਰਰਾਸ਼ਟਰੀ ਕੱਬਡੀ ਖਿਡਾਰੀ ਤੇ ਪ੍ਰਸਿੱਧ ਸਾਹਿਤਕਾਰ ਚੰਨਾ ਆਲਮਗੀਰ ਵਲੋਂ ਹੱਡਬੀਤੀ ’ਤੇ ਲਿਖੀ ਕਿਤਾਬ ‘ਰੋੜਾਂ ਤੋਂ ਕਰੋੜਾਂ ਤੱਕ ਦਾ ਸਫਰ’ ਨੂੰ ਅੱਜ ਐੱਸ. ਐੱਚ. ਓ. ਡੇਹਲੋ ਇੰਸ. ਪ੍ਰੇਮ ਸਿੰਘ ਭੰਗੂ ਨੇ ਰਿਲੀਜ਼ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਇੰਸ. ਪ੍ਰੇਮ ਭੰਗੂ ਨੇ ਆਖਿਆ ਕਿ ਚੰਨਾ ਆਲਮਗੀਰ ਨੇ ਜਿੱਥੇ ਮਾਂ ਖੇਡ ਕੱਬਡੀ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧੀ ਦਿਵਾਈ, ਉਥੇ ਅਮਰੀਕਾ ’ਚ ਰਹਿੰਦੇ ਹੋਏ ਵੀ ਹਮੇਸ਼ਾ ਆਪਣੀ ਮਾਤ ਭੂਮੀ ਪ੍ਰਤੀ ਪਿਆਰ ਰੱਖਦੇ ਹਨ। ਇਸ ਕਿਤਾਬ ’ਚ ਉਨ੍ਹਾਂ ਨੇ ਨੌਜਵਾਨਾਂ ਨੂੰ ਆਪਣੇ ਮਾਤਾ-ਪਿਤਾ ਤੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਆ ਹੈ। ਫਿਲਮ ਪ੍ਰੋਡਿਊਸਰ ਬੱਲੀ ਕੈਨੇਡਾ ਤੇ ਐੱਮ. ਡੀ. ਮਨਜੀਤ ਬੁਲਾਰਾ ਨੇ ਦੱਸਿਆ ਕਿ ਬਾਈ ਚੰਨਾ ਆਲਮਗੀਰ ਖਿਡਾਰੀਆਂ ਦੀ ਹਮੇਸ਼ਾ ਆਰਥਿਕ ਮਦਦ ਕਰਦੇ ਹਨ ਤੇ 17 ਫਰਵਰੀ ਨੂੰ ਆਲਮਗੀਰ ਸਾਹਿਬ ਵਿਖੇ ਮਾਲਵੇ ਦਾ ਸਭ ਤੋਂ ਵੱਡਾ ਕੱਬਡੀ ਮਹਾਕੁੰਭ ਲੋਧੀ ਕੈਂਪ ਵੀ ਕਰਵਾ ਰਹੇ ਹਨ। ਚੇਅਰਮੈਨ ਲਖਵਿੰਦਰ ਢੰਡੇ, ਪ੍ਰਧਾਨ ਲਖਵੀਰ ਬੱਦੋਵਾਲ, ਜਨਰਲ ਸਕੱਤਰ ਜਗਜੀਤ ਜੱਲ੍ਹਾ, ਸਰਪ੍ਰਸਤ ਰਣਜੀਤ ਲੋਟੇ ਤੇ ਕਨਵੀਨਰ ਨਰਿੰਦਰ ਉਪਲ ਨੇ ਦੱਸਿਆ ਕਿ ਸੂਬੇਦਾਰ ਮੇਜਰ ਕਰਤਾਰ ਸਿੰਘ ਸਹੋਤਾ ਤੇ ਮਾਤਾ ਜੋਗਿੰਦਰ ਕੌਰ ਸਹੋਤਾ ਦੀ ਨਿੱਘੀ ਯਾਦ ’ਚ 3 ਫਰਵਰੀ ਨੂੰ ਢੋਲੇਵਾਲ ਚੌਕ ਨਜ਼ਦੀਕ ਸਵੇਰੇ 10 ਤੋਂ 1 ਵਜੇ ਤੱਕ ਫ੍ਰੀ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ, ਜਿਸ ’ਚ ਫ੍ਰੀ ਸ਼ੂਗਰ ਚੈੱਕ ਕੀਤੀ ਜਾਵੇਗੀ ਤੇ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਗੁਰਦਰਸ਼ਨ ਸਿੰਘ ਗਿੱਲ, ਅਮਰ ਗਿੱਲ, ਗੁਰਿੰਦਰ ਉੱਭੀ, ਪਿੰਕੀ ਭੰਡਾਰੀ ਤੇ ਜੋਤੀ ਧਾਲੀਵਾਲ ਵੀ ਮੌਜੂਦ ਸਨ।

Related News