ਭਰਾ ਦੀ ਕੀਤੀ ਕੁੱਟ-ਮਾਰ

01/24/2019 10:09:37 AM

ਲੁਧਿਆਣਾ (ਸੁਨੀਲ)- ਪੁਲਸ ਜ਼ਿਲਾ ਖੰਨਾ ਅਧੀਨ ਪੈਂਦੇ ਪਿੰਡ ਬੂਥਗਡ਼੍ਹ ਦੇ ਇਕ ਵਿਅਕਤੀ ਨੇ ਆਪਣੇ ਭਰਾ ਨਾਲ ਹੀ ਕੁੱਟ-ਮਾਰ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਇਹੀ ਨਹੀਂ ਭਰਾ ਨੂੰ ਜ਼ਖਮੀ ਹਾਲਤ ''ਚ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਨੇ ਜ਼ਖ਼ਮੀ ਨੂੰ ਸਿਵਲ ਹਸਪਤਾਲ ''ਚ ਦਾਖਲ ਕਰਵਾਇਆ। ਸਿਵਲ ਹਸਪਤਾਲ ''ਚ ਜ਼ੇਰੇ ਇਲਾਜ ਬਲਦੇਵ ਸਿੰਘ ਨਿਵਾਸੀ ਬੂਥਗਡ਼੍ਹ ਨੇ ਦੱਸਿਆ ਕਿ ਉਹ ਆਪਣੇ ਭਰਾ ਹਰਸ਼ਦੀਪ ਸਿੰਘ ਦੇ ਨਾਲ ਆਪਣੇ ਪੇਟ ਦੀ ਸਕੈਨ ਕਰਵਾਉਣ ਲਈ ਡਾਕਟਰ ਦੇ ਕੋਲ ਜਾ ਰਿਹਾ ਸੀ ਪਰ ਰਸਤੇ ''ਚ ਬਰਾਡ਼ ਹਸਪਤਾਲ ਦੇ ਨੇਡ਼ੇ ਉਸ ਦੇ ਭਰਾ ਨੇ ਵਾਹਨ ਰੋਕਿਆ ਅਤੇ ਬਿਨਾਂ ਕਿਸੇ ਕਾਰਨ ਉਸ ਨਾਲ ਕੁੱਟ-ਮਾਰ ਸ਼ੁਰੂ ਕਰ ਦਿੱਤੀ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ ਤੇ ਲੋਕਾਂ ਨੇ ਕਿਸੇ ਤਰ੍ਹਾਂ ਉਸ ਦੇ ਘਰ ਫੋਨ ''ਤੇ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ''ਚ ਦਾਖਲ ਕਰਵਾਇਆ ਗਿਆ। ਉਥੇ ਹੀ ਹਰਸ਼ਦੀਪ ਸਿੰਘ ਨੇ ਦੋਸ਼ਾਂ ਨੂੰ ਝੂਠਾ ਅਤੇ ਨਿਰਾਧਾਰ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਤਾਂ ਬਲਦੇਵ ਨੂੰ ਦਵਾਈ ਦਿਵਾਉਣ ਲੈ ਕੇ ਜਾ ਰਿਹਾ ਸੀ। ਉਸ ਨਾਲ ਕੋਈ ਕੁੱਟ-ਮਾਰ ਨਹੀਂ ਕੀਤੀ ਗਈ ਉਹ ਆਪਣੇ ਆਪ ਹੀ ਜ਼ਖਮੀ ਹੋਇਆ ਹੈ।