ਰੈਡੀਮੇਡ ਦੀ ਦੁਕਾਨ ’ਤੇ ਕੀਤੀ ਛਾਪੇਮਾਰੀ

01/24/2019 10:08:15 AM

ਲੁਧਿਆਣਾ (ਮਾਲਵਾ)-ਸਥਾਨਕ ਪੁਰਾਣੀ ਸਬਜ਼ੀ ਮੰਡੀ ਚੌਕ ਵਿਖੇ ਸਥਿਤ ਇਕ ਰੈਡੀਮੇਡ ਦੀ ਦੁਕਾਨ ’ਤੇ ਇਕ ਕੰਪਨੀ ਵਲੋਂ ਜਾਅਲੀ ਸਟਿੱਕਰ ਲਾ ਕੇ ਕੰਪਨੀ ਦੇ ਨਾਂ ’ਤੇ ਕੱਪਡ਼ੇ ਵੇਚਣ ਤਹਿਤ ਛਾਪੇਮਾਰੀ ਕੀਤੀ ਗਈ। ਕੰਪਨੀ ਦੇ ਜੀ. ਐੱਮ. ਪਰਮਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਰਾਣੀ ਸਬਜ਼ੀ ਮੰਡੀ ਜਗਰਾਓਂ ਵਿਖੇ ਸਥਿਤ ਇਕ ਰੈਡੀਮੇਡ ਦੀ ਦੁਕਾਨ ’ਤੇ ਕੰਪਨੀ ਦੇ ਜਾਅਲੀ ਸਟਿੱਕਰ ਲਾ ਕੇ ਕੱਪਡ਼ੇ ਵੇਚੇ ਜਾਣ ਦੀ ਸੂਚਨਾ ਮਿਲੀ ਸੀ, ਜਿਸ ਤਹਿਤ ਅੱਜ ਕੰਪਨੀ ਵਲੋਂ ਪੁਲਸ ਵਿਭਾਗ ਦੀ ਮੌਜੂਦਗੀ ’ਚ ਛਾਪੇਮਾਰੀ ਕਰ ਕੇ ਕੱਪਡ਼ਿਆਂ ਦਾ ਕੁਝ ਸਟਾਕ ਆਪਣੇ ਕਬਜ਼ੇ ’ਚ ਵੀ ਲਿਆ ਗਿਆ ਹੈ। ਇਸ ਸਬੰਧੀ ਥਾਣੇਦਾਰ ਪਰਮਜੀਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਆਕਸ਼ ਕਤਆਲ ’ਤੇ ਪਰਚਾ ਦਰਜ ਕਰ ਲਿਆ ਗਿਆ ਹੈ ।