3 ਕਿਲੋ ਗਾਂਜੇ ਸਣੇ ਗ੍ਰਿਫਤਾਰ

01/23/2019 10:15:22 AM

ਲੁਧਿਆਣਾ (ਸੁਖਵਿੰਦਰ ਕੌਰ, ਜ. ਬ.)-ਪੁਲਸ ਨੇ ਇਕ ਨੌਜਵਾਨ ਨੂੰ 3 ਕਿਲੋ ਗਾਂਜੇ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਥਾਣਾ ਦੋਰਾਹਾ ਦੇ ਐੱਸ. ਐੱਚ. ਓ. ਇੰਸ. ਹਰਦੀਪ ਸਿੰਘ ਦੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਸਮੇਤ ਪੁਲਸ ਪਾਰਟੀ ਸ਼ੱਕੀ ਵਿਅਕਤੀਆਂ ਤੇ ਵਹੀਕਲਾਂ ਦੀ ਦੋਰਾਹਾ ਦੇ ਹਾਈਟੈੱਕ ਨਾਕੇ ’ਤੇ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਅਣਪਛਾਤੇ ਵਾਹਨ ਤੋਂ ਉੱਤਰ ਕੇ ਇਕ ਨੌਜਵਾਨ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿੱਛੇ ਮੁਡ਼ਣ ਲੱਗਾ, ਜਿਸ ’ਤੇ ਪੁਲਸ ਪਾਰਟੀ ਵਲੋਂ ਉਕਤ ਨੌਜਵਾਨ ਸ਼੍ਰੀ ਚੰਦ ਜਗਿਆਂਤੀ (22) ਪੁੱਤਰ ਵਿਕਾਂਤਾ ਕ੍ਰਿਸ਼ਨਾਰਾਓ ਜਗਿਆਂਤੀ ਵਾਸੀ ਆਂਧਰਾ ਪ੍ਰਦੇਸ਼ ਦੇ ਹੱਥ ’ਚ ਫਡ਼ੇ ਕਾਲੇ ਰੰਗ ਦੇ ਲਿਫਾਫੇ ਦੀ ਤਲਾਸ਼ੀ ਕਰਨ ’ਤੇ ਉਸ ’ਚੋਂ 3 ਕਿਲੋ ਗਾਂਜਾ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਨੌਜਵਾਨ ਬੀ. ਟੈੱਕ ਦਾ ਵਿਦਿਆਰਥੀ ਹੈ। ਉਹ ਗਾਂਜਾ ਆਂਧਰਾ ਪ੍ਰਦੇਸ਼ ਤੋਂ ਲਿਆ ਕੇ ਪੰਜਾਬ ਦੇ ਨੌਜਵਾਨਾਂ ਨੂੰ ਸਪਲਾਈ ਕਰਨਾ ਸੀ। ਦੋਰਾਹਾ ਪੁਲਸ ਵਲੋਂ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।