12 ਸਾਲਾਂ ਬਾਅਦ ਖੁੱਲ੍ਹੇ ਲੁਧਿਆਣਾ ਦੀਆਂ ''ਸੜਕਾਂ ਦੇ ਭਾਗ''

11/03/2018 11:07:56 AM

ਲੁਧਿਆਣਾ (ਅਭਿਸ਼ੇਕ)—ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸ਼ਹੀਦ ਭਗਤ ਸਿੰਘ ਨਗਰ 'ਚ 2 ਕਰੋੜ 12 ਲੱਖ ਦੇ ਵਿਕਾਸ ਕਾਰਜ ਦਾ ਸ਼ੁੱਭ ਆਰੰਭ ਸੰਯੁਕਤ ਰੂਪ ਨਾਲ ਕੀਤਾ। ਸੜਕਾਂ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਉਂਦੇ ਹੋਏ ਬਿੱਟੂ ਨੇ ਕਿਹਾ ਕਿ 12 ਸਾਲ ਬਾਅਦ ਇਹ ਸੜਕਾਂ ਬਣਨ ਜਾ ਰਹੀਆਂ ਹਨ। ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਦੱਸ ਸਾਲ ਤੱਕ ਸੱਤਾ 'ਚ ਰਹੀ ਗਠਜੋੜ ਸਰਕਾਰ ਦਾ ਵਿਕਾਸ ਦੇ ਪਾਸੇ ਕਿੰਨਾ ਧਿਆਨ ਸੀ। ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਵਲੋਂ ਇਨ੍ਹਾਂ ਸੜਕਾਂ ਦਾ ਨਵੀਨਕਰਨ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੂੰ ਕਹਿ ਦਿੱਤਾ ਗਿਆ ਹੈ ਕਿ ਮਟੀਰੀਅਲ ਕੁਆਲਟੀ 'ਤੇ ਨਜ਼ਰ ਰੱਖੀ ਜਾਵੇ। ਬਿੱਟੂ ਨੇ ਕਿਹਾ ਕਿ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਾਲਾ ਮਾਮਲਾ ਹੁਣ ਖਤਮ ਹੋ ਚੁੱਕਾ ਹੈ। ਹੁਣ ਵਿਰੋਧੀ ਸਿਰਫ ਇਸ ਮਾਮਲੇ ਨੂੰ ਤੂਲ ਦੇਣ ਦੀ ਕੋਸ਼ਿਸ਼ ਕਰਨ 'ਚ ਜੁਟੇ ਹੋਏ ਹਨ। ਬਿੱਟੂ ਨੇ ਦਾਅਵਾ ਕੀਤਾ ਕਿ ਅਗਲੇ 6 ਮਹੀਨੇ 'ਚ ਨਗਰ ਨਿਗਮ 600 ਕਰੋੜ ਦੇ ਵਿਕਾਸ ਕਾਰਜ ਕਰਵਾਉਣ ਜਾ ਰਿਹਾ ਹੈ।