ਲੁਧਿਆਣਾ ''ਚ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਵਾਲਾ ਗ੍ਰਿਫਤਾਰ

11/03/2020 4:47:27 AM

ਲੁਧਿਆਣਾ,(ਨਰਿੰਦਰ)- ਲੁਧਿਆਣਾ ਦੇ ਥਾਣਾ ਟਿੱਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਪ੍ਰੇਮ ਵਿਹਾਰ 'ਚ ਸੋਮਵਾਰ ਦੇਰ ਰਾਤ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਟਿੱਬਾ ਰੋਡ 'ਤੇ ਸੋਮਵਾਰ ਦੇਰ ਸ਼ਾਮ ਸੇਵਾ ਸਿੰਘ ਨਾਂ ਦੇ ਨੌਜਵਾਨ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਧਾਰਮਿਕ ਗ੍ਰੰਥ ਜੀ ਦੇ ਪਾਵਨ ਅੰਗਾਂ ਦੀ ਕਿਸੇ ਵੱਲੋਂ ਬੇਅਦਬੀ ਕੀਤੀ ਗਈ ਹੈ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਮਾਮਲੇ ਦੀ ਪੂਰੀ ਜਾਂਚ ਕੀਤੀ ਗਈ। ਕੁਝ ਹੀ ਘੰਟਿਆਂ 'ਚ ਇਸ ਪੂਰੇ ਮਾਮਲੇ ਨੂੰ ਪੁਲਸ ਵਲੋਂ ਸੁਲਝਾ ਲਿਆ ਗਿਆ। ਪੁਲਸ ਨੇ ਦੱਸਿਆ ਕਿ ਪਾਵਨ ਸਰੂਪਾਂ ਦੀ ਬੇਅਦਬੀ ਕਿਸੇ ਹੋਰ ਨੇ ਨਹੀਂ ਸਗੋਂ ਝੋਨੇ ਦੇ ਖੇਤਾਂ 'ਚ ਇਤਲਾਹ ਦੇਣ ਵਾਲੇ ਨੌਜਵਾਨ ਸੇਵਾ ਸਿੰਘ ਵੱਲੋਂ ਹੀ ਕੀਤੀ ਗਈ ਹੈ, ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਉਮਰ ਲਗਭਗ 17 ਸਾਲ ਦੀ ਦੱਸੀ ਜਾ ਰਹੀ ਹੈ। ਹਾਲਾਂਕਿ ਪੁਲਸ ਵੱਲੋਂ ਇਸ ਮਾਮਲੇ 'ਤੇ ਫਿਲਹਾਲ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪੇਜ 'ਤੇ ਜਾਣਕਾਰੀ ਦਿੱਤੀ ਗਈ ਹੈ। ਪੁਲਸ ਕਮਿਸ਼ਨਰ ਲੁਧਿਆਣਾ ਵੱਲੋਂ ਇਸ ਸਬੰਧੀ ਮੰਗਲਵਾਰ 3 ਨਵੰਬਰ ਨੂੰ ਇੱਕ ਪ੍ਰੈਸ ਕਾਨਫਰੰਸ ਸੱਦੀ ਗਈ ਹੈ, ਜਿਸ 'ਚ ਇਸ ਪੂਰੇ ਮਾਮਲੇ ਦਾ ਖੁਲ੍ਹਾਸਾ ਕੀਤਾ ਜਾਵੇਗਾ।

Deepak Kumar

This news is Content Editor Deepak Kumar