ਲੁਧਿਆਣਾ ''ਚ ਵੱਧ ਰਿਹੈ ਕੋਰੋਨਾ, 24 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

06/20/2020 9:53:02 PM

ਲੁਧਿਆਣਾ,(ਨਰਿੰਦਰ): ਸ਼ਹਿਰ 'ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ 'ਚ ਪਾਜ਼ੇਟਿਵ ਮਰੀਜ਼ ਸਾਹਮਣੇ ਆ ਰਹੇ ਹਨ। ਅੱਜ ਵੀ ਲੁਧਿਆਣਾ 'ਚ ਕੋਰੋਨਾ ਵਾਇਰਸ ਨਾਲ ਪੀੜਤ 24 ਨਵੇਂ ਮਰੀਜ਼ ਸਾਹਮਣੇ ਆਏ, ਜਿਸ ਕਾਰਨ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਬਰਕਰਾਰ ਹੈ। ਇਨ੍ਹਾਂ 'ਚੋਂ 13 ਮਾਮਲੇ ਇਕੱਲੇ ਪ੍ਰੇਮ ਨਗਰ ਨਾਲ ਸੰਬੰਧਿਤ ਹਨ, ਜੋ ਕਿ ਪਹਿਲਾਂ ਹੀ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਸ਼ਹਿਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ 500 ਤੋਂ ਪਾਰ ਹੋ ਗਈ ਹੈ।

Deepak Kumar

This news is Content Editor Deepak Kumar