ਪ੍ਰੇਮੀ ਜੋੜੇ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

02/19/2019 8:18:49 PM

ਸਿਰਸਾ, (ਲਲਿਤ)-ਕਾਲਾਂਵਾਲੀ ਹਲਕੇ ਦੇ ਪਿੰਡ ਕੁਰਗਾਂਵਾਲੀ ਵਿਚ ਇਕ ਪ੍ਰੇਮੀ ਜੋਡ਼ੇ ਨੇ ਗੱਲ ਵਿਚ ਰੱਸਾ ਪਾ ਕੇ ਫਾਹ ਲੈ ਲਿਆ। ਪੁਲਸ ਨੂੰ ਲਡ਼ਕਾ-ਲਡ਼ਕੀ ਦੋਨਾਂ ਦੀ ਲਾਸ਼ ਲਡ਼ਕੀ ਦੇ ਘਰ ਵਿਚ ਲੱਗੇ ਨੀਮ ਦੇ ਦਰਖਤ ਨਾਲ ਲੱਟਕਦੀ ਹੋਈ ਮਿਲੀ ਹੈ। ਪੁਲਸ ਨੇ ਮ੍ਰਿਤਕ ਕੁਲਦੀਪ ਸਿੰਘ (20) ਅਤੇ ਪੂਜਾ (17) ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਰਸਾ ਦੇ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ ਹੈ।

ਜਾਣਕਾਰੀ ਮੁਤਾਬਕ ਕੁਰਗਾਂਵਾਲੀ ਵਾਸੀ ਕੁਲਦੀਪ ਦਿਹਾਡ਼ੀ ਮਜ਼ਦੂਰੀ ਦਾ ਕੰਮ ਕਰਦਾ ਸੀ। ਕੁਲਦੀਪ ਸੋਮਵਾਰ ਰਾਤ ਨੂੰ ਪੂਜਾ ਦੇ ਘਰ ਪੁੱਜਾ ਤੇ ਉਥੇ ਹੀ ਦੋਨਾਂ ਨੇ ਘਰ ਦੇ ਵਿਹਡ਼ੇ ਵਿਚ ਲੱਗੇ ਰੁੱਖ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਸਵੇਰੇ ਜਦੋ ਵਾਰਸਾਂ ਨੇ ਦੋਨਾਂ ਦੀ ਲਾਸ਼ ਲਟਕਦੀ ਵੇਖੀ ਤਾਂ ਮਾਮਲੇ ਦੀ ਸੂਚਨਾ ਪਿੰਡ ਦੇ ਸਰਪੰਚ ਨੂੰ ਦਿੱਤੀ। ਸਰਪੰਚ ਨੇ ਕੁਲਦੀਪ ਦੇ ਵਾਰਸਾਂ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ। ਹਲਾਂਕਿ ਦੋਨਾਂ ਦੇ ਵਾਰਸਾਂ ਨੇ ਇਸ ਗੱਲ ਤੋਂ ਸਾਫ ਮਨਾ ਕੀਤਾ ਹੈ ਕਿ ਲਡ਼ਕਾ- ਲਡ਼ਕੀ ਵਿਚ ਕੋਈ ਪ੍ਰੇਮ ਪ੍ਰਸੰਗ ਸੀ।

ਕੁਲਦੀਪ ਦੇ ਪਿਤਾ ਨੇ ਕਿਹਾ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕੁਲਦੀਪ ਮੋਬਾਈਲ ‘ਤੇ ਗੱਲ ਜਰੂਰ ਕਰਦਾ ਸੀ, ਪਰ ਇਹ ਨੀ ਪਤਾ ਕਿਸ ਨਾਲ ਕਰਦਾ ਸੀ। ਰੋਡ਼ੀ ਪੁਲਸ ਇਸ ਮਾਮਲੇ ਵਿਚ ਕਾਰਵਾਈ ਕਰ ਰਹੀ ਹੈ। ਰੋਡ਼ੀ ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਪੁਲਸ ਦੀ ਮੁੱਢਲੀ ਜਾਂਚ ਵਿਚ ਪ੍ਰੇਮ ਪ੍ਰਸੰਗ ਦੀ ਕੋਈ ਗੱਲ ਤਾਂ ਸਾਹਮਣੇ ਨਹੀਂ ਆਈ ਹੈ। ਦੋਨਾਂ ਦੇ ਪਰਿਵਾਰ ਵਾਲੇ ਇਸ ਤਰ੍ਹਾਂ ਦੀ ਕੋਈ ਗੱਲ ਹੋਣ ਤੋਂ ਇਨਕਾਰ ਕਰ ਰਹੇ ਹਨ। ਬਾਕੀ ਪੁਲਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ। ਜਾਂਚ ਪੂਰੀ ਹੋਣ ਦੇ ਬਾਅਦ ਹੀ ਸੱਚ ਪਤਾ ਲੱਗ ਸਕਦਾ ਹੈ।

Arun chopra

This news is Content Editor Arun chopra