...ਜਦੋਂ ਖੇਤਾਂ ''ਚ ਬੈਠੇ ਪ੍ਰੇਮੀ ਜੋੜੇ ਨੂੰ ਕਾਲੇ ਜ਼ਹਿਰੀਲੇ ਸੱਪ ਨੇ ਪਾਈਆਂ ਭਾਜੜਾਂ

11/13/2017 6:38:38 PM

ਹੁਸ਼ਿਆਰਪੁਰ (ਜ.ਬ.)— ਮਾਹਿਲਪੁਰ-ਜੇਜੋਂ ਮਾਰਗ 'ਤੇ ਸਥਿਤ ਇਕ ਕਮਾਦ ਦੇ ਖੇਤ ਵਿਚ ਬੈਠੇ ਪ੍ਰੇਮੀ ਜੋੜੇ ਨੂੰ ਇਕਾਂਤ 'ਚ ਪ੍ਰੇਮ ਮਿਲਾਪ ਕਰਨਾ ਉਸ ਸਮੇਂ ਭਾਰੀ ਪਿਆ, ਜਦੋਂ ਸਾਹਮਣਿਓਂ ਆਏ ਇਕ ਕਾਲੇ ਰੰਗ ਦੇ ਜ਼ਹਿਰੀਲੇ ਸੱਪ ਨੇ ਉਨ੍ਹਾਂ ਵੱਲ ਦੇਖ ਕੇ ਫੁੰਕਾਰਨਾ ਸ਼ੁਰੂ ਕਰ ਦਿੱਤਾ। ਪ੍ਰੇਮੀ ਜੋੜੇ ਦਾ ਡਰ ਨਾਲ ਹਾਲ ਇਹ ਹੋ ਗਿਆ ਕਿ ਅਸਤ-ਵਿਅਸਤ ਕੱਪੜਿਆਂ 'ਚ ਹੀ ਉਹ ਜਾਨ ਬਚਾਉਣ ਲਈ ਕਮਾਦ ਦੇ ਖੇਤ 'ਚੋਂ ਬਾਹਰ ਭੱਜਣ ਨੂੰ ਮਜਬੂਰ ਹੋ ਗਿਆ। ਇਸੇ ਦੌਰਾਨ ਪਿੰਡ ਦੇ ਸਾਬਕਾ ਸਰਪੰਚ ਨੇ ਪ੍ਰੇਮਿਕਾ ਨੂੰ ²ਸ਼ਾਲ ਅਤੇ ਪ੍ਰੇਮੀ ਨੂੰ ਤੌਲੀਆ ਦੇ ਕੇ ਆਪਣੇ ਨੰਗੇ ਸਰੀਰ ਢਕਣ ਲਈ ਕਿਹਾ। 
ਪ੍ਰੇਮੀ ਜੋੜੇ ਦੀ ਹਾਲਤ ਡਰ ਅਤੇ ਸ਼ਰਮ ਨਾਲ ਇੰਨੀ ਖਰਾਬ ਹੋ ਗਈ ਕਿ ਉਸ ਨੇ ਭਵਿੱਖ 'ਚ ਅਜਿਹੀ ਗੰਦੀ ਹਰਕਤ ਨਾ ਕਰਨ ਦੀ ਗੱਲ ਕਹਿ ਕੇ ਆਪਣੀ ਜਾਨ ਛੁਡਾਈ। ਬਾਅਦ 'ਚ ਉਨ੍ਹਾਂ ਨੇ ਲੋਕਾਂ ਨਾਲ ਕਮਾਦ ਦੇ ਖੇਤ 'ਚ ਦੁਬਾਰਾ ਜਾ ਕੇ ਆਪਣੇ ਕੱਪੜੇ ਪਹਿਨੇ ਅਤੇ ਮੋਟਰਸਾਈਕਲ 'ਤੇ ਜਾਣ ਤੋਂ ਪਹਿਲਾਂ ਸਾਬਕਾ ਸਰਪੰਚ ਦਾ ਧੰਨਵਾਦ ਕੀਤਾ।