ਪ੍ਰੇਮਿਕਾ ਦੇ ਪਤੀ ਨੇ ਮਨਚਲੇ ਦੀ ਕੀਤੀ ਛਿੱਤਰ-ਪਰੇਡ, ਕੁੱਟ-ਕੁੱਟ ਕੀਤਾ ਜ਼ਖਮੀਂ

05/06/2016 2:49:16 PM

ਗੁਰਦਾਸਪੁਰ : ਪਤਨੀ ਨੂੰ ਮਿਲਣ ਆਏ ਪ੍ਰੇਮੀ ਦੀ ਪਤੀ ਨੇ ਕੁਝ ਲੋਕਾਂ ਨਾਲ ਮਿਲ ਕੇ ਇੰਨੀ ਛਿੱਤਰ-ਪਰੇਡ ਕੀਤੀ ਕਿ ਉਹ ਗੰਭੀਰ ਰੂਪ ''ਚ ਜ਼ਖਮੀਂ ਹੋ ਗਿਆ, ਜਿਸ ਨੂੰ ਬਾਅਦ ''ਚ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ। ਜਾਣਕਾਰੀ ਮੁਤਾਬਕ ਹਸਪਤਾਲ ''ਚ ਜੇਰੇ ਇਲਾਜ ਵਿਲੀਅਮ ਮਸੀਹ ਪੁੱਤਰ ਬਸ਼ੀਰ ਮਸੀਹ ਵਾਸੀ ਪਿੰਡ ਅਗਵਾਣ (ਕਲਾਨੌਰ) ਨੇ ਦੱਸਿਆ ਕਿ ਪਿੰਡ ਦੀ ਹੀ ਰਹਿਣ ਵਾਲੀ ਇਕ ਕੁੜੀ ਨਾਲ ਉਸ ਦੇ ਪ੍ਰੇਮ ਸੰਬੰਧ ਬਣ ਗਏ ਸਨ। 
ਇਸ ਤੋਂ ਬਾਅਦ ਕੁੜੀ ਦਾ ਵਿਆਹ ਪਿੰਡ ਭੁੱਲੇਚੱਕ ਦੇ ਰਹਿਣ ਵਾਲੇ ਜਿੰਦਰ ਨਾਲ ਹੋ ਗਿਆ। ਵਿਲੀਅਮ ਨੇ ਦੱਸਿਆ ਕਿ ਵੀਰਵਾਰ ਨੂੰ ਪ੍ਰੇਮਿਕਾ ਨੇ ਹੀ ਫੋਨ ਕਰਕੇ ਉਸ ਨੂੰ ਹਨੂੰਮਾਨ ਚੌਂਕ ''ਚ ਬੁਲਾਇਆ ਸੀ। ਜਦੋਂ ਉਹ ਮੋਟਰਸਾਈਕਲ ''ਤੇ ਉੱਥੇ ਪੁੱਜਿਆ ਤਾਂ ਅੱਗਿਓਂ ਪ੍ਰੇਮਿਕਾ ਦਾ ਪਤੀ ਕੁਝ ਲੋਕਾਂ ਨਾਲ ਉੱਥੇ ਖੜ੍ਹਾ ਸੀ। ਜਿਵੇਂ ਹੀ ਵਿਲੀਅਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਜਿੰਦਰ ਨੇ ਉਸ ਨੂੰ ਫੜ੍ਹ ਕੇ ਅਤੇ ਕੁੱਟ-ਕੁੱਟ ਜ਼ਖਮੀਂ ਕਰ ਦਿੱਤਾ। 
ਜਦੋਂ ਇਸ ਸੰਬੰਧੀ ਮੌਕੇ ''ਤੇ ਮੌਜੂਦ ਜਿੰਦਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਵਿਲੀਅਮ ਸਰਾਸਰ ਝੂਠ ਬੋਲ ਰਿਹਾ ਹੈ। ਉਹ ਰੋਜ਼ਾਨਾ ਉਸ ਦੀ ਪਤਨੀ ਨੂੰ ਫੋਨ ਕਰਕੇ ਤੰਗ ਕਰਦਾ ਸੀ ਅਤੇ ਇਸੇ ਕਾਰਨ ਉਸ ਦੀ ਛਿੱਤਰ-ਪਰੇਡ ਕੀਤੀ ਗਈ ਹੈ। ਫਿਲਹਾਲ ਇਸ ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। 
 

Babita Marhas

This news is News Editor Babita Marhas