ਲਵਲੀ ਆਟੋਜ਼ ਗੋਲੀਕਾਂਡ ਦੇ ਮਾਮਲੇ ''ਚ ਸਨਸਨੀਖੇਜ਼ ਤੱਥ ਆਇਆ ਸਾਹਮਣੇ

05/26/2019 6:29:04 PM

ਜਲੰਧਰ (ਜ. ਬ.)— ਕਰੀਬ 20 ਦਿਨ ਬਾਅਦ ਵੀ ਥਾਣਾ ਨੰਬਰ 4 ਦੀ ਪੁਲਸ ਕਪੂਰਥਲਾ ਵਿਚ ਫਰਜ਼ੀ ਨਾਂ 'ਤੇ ਚਲਾ ਰਹੇ ਗੰਨ ਹਾਊਸ ਦੇ ਮਾਲਕ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ। ਲਵਲੀ ਆਟੋਜ਼ 'ਚ 6 ਮਈ ਨੂੰ ਗੋਲੀ ਕਾਂਡ ਤੋਂ ਬਾਅਦ ਪੁਲਸ ਨੇ 20 ਮਈ ਨੂੰ ਇਸਲਾਮਗੰਜ ਦੇ ਰਹਿਣ ਵਾਲੇ ਵਿਕਰਮਜੀਤ ਸਿੰਘ ਅਤੇ ਉਸ ਦੇ ਪਿਤਾ ਸਵਰਨਜੀਤ ਸਿੰਘ 'ਤੇ ਮਾਮਲਾ ਦਰਜ ਕਰ ਲਿਆ ਸੀ ਪਰ ਮੁਲਜ਼ਮ ਬਾਪ-ਬੇਟਾ ਪਿਛਲੇ 15 ਦਿਨਾਂ ਤੋਂ ਹੀ ਫਰਾਰ ਹਨ। ਦੂਜੇ ਪਾਸੇ ਥਾਣਾ ਨੰਬਰ 4 ਦੀ ਪੁਲਸ ਨੇ ਇੰਨੇ ਦਿਨ ਪਰਚਾ ਦਰਜ ਹੋਣ ਸਬੰਧੀ ਖੁਲਾਸਾ ਨਹੀਂ ਕੀਤਾ।
50 ਹਜ਼ਾਰ 'ਚ ਦਿੱਤੀ ਸੀ ਮਨਪ੍ਰੀਤ ਨੂੰ ਪਿਸਤੌਲ
ਨਕੋਦਰ ਚੌਕ ਸਥਿਤ ਲਵਲੀ ਆਟੋਜ਼ 'ਚ ਆਸ਼ਿਕ ਵੱਲੋਂ ਆਪਣੀ ਪ੍ਰੇਮਿਕਾ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਆਤਮਹੱਤਿਆ ਕਰਨ ਦੇ ਮਾਮਲੇ 'ਚ ਇਕ ਸਨਸਨੀਖੇਜ਼ ਤੱਥ ਸਾਹਮਣੇ ਆਇਆ ਹੈ। ਇਸ ਪੂਰੇ ਮਾਮਲੇ 'ਚ ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਮ੍ਰਿਤਕ ਮਨਪ੍ਰੀਤ ਸਿੰਘ ਨੇ ਜਿਸ ਪਿਸਤੌਲ ਨਾਲ ਸੀਮਾ ਤਿਵਾੜੀ ਨੂੰ ਗੋਲੀਆਂ ਮਾਰੀਆਂ ਸਨ, ਉਹ ਕਪੂਰਥਲਾ ਦੇ ਚਾਚਾ ਗੰਨ ਹਾਊਸ 'ਚ ਜਮ੍ਹਾ ਸੀ। ਚਾਚਾ ਗੰਨ ਹਾਊਸ ਦਾ ਮਾਲਕ ਇਸ ਸਮੇਂ ਵਿਦੇਸ਼ 'ਚ ਹੈ ਅਤੇ ਉਸ ਗੰਨ ਹਾਊਸ ਨੂੰ ਵਿਕਰਮਜੀਤ ਸਿੰਘ ਚਲਾ ਰਿਹਾ ਸੀ। ਬੇਟਾ ਵਿਕਰਮਜੀਤ ਸਿੰਘ ਜੋ ਕਿ ਨਸ਼ੇੜੀ ਹੈ, ਜਿਸ ਨੇ ਪੈਸਿਆਂ ਦੇ ਲਾਲਚ 'ਚ ਪਿਸਤੌਲ ਮ੍ਰਿਤਕ ਮਨਪ੍ਰੀਤ ਨੂੰ 50 ਹਜ਼ਾਰ ਰੁਪਏ ਵਿਚ ਦਿੱਤੀ ਸੀ, ਜਿਸ ਬਾਰੇ ਪਿਤਾ ਨੂੰ ਪੂਰੀ ਜਾਣਕਾਰੀ ਸੀ।


ਚਾਚਾ ਦੀ ਅਮਰੀਕਾ ਅਤੇ ਆਸਟਰੇਲੀਆ ਵਿਚ ਹੈ ਬਹੁਤ ਜ਼ਮੀਨ-ਜਾਇਦਾਦ
ਸੂਤਰ ਦੱਸਦੇ ਹਨ ਕਿ ਭਾਰਤ ਗੰਨ ਹਾਊਸ ਦਾ ਮਾਲਕ ਸਵਰਨਜੀਤ ਸਿੰਘ ਅਤੇ ਉਸ ਦਾ ਬੇਟਾ ਵਿਕਰਮਜੀਤ ਸਿੰਘ ਕਪੂਰਥਲਾ 'ਚ ਅਮਰੀਕਾ ਦੇ ਚਾਚਾ ਨਾਂ ਦੇ ਵਿਅਕਤੀ ਦੇ ਨਾਂ 'ਤੇ ਗੰਨ ਹਾਊਸ ਚਲਾ ਰਿਹਾ ਸੀ, ਜਿਸ ਦੀ ਇਕ ਬ੍ਰਾਂਚ ਜਲੰਧਰ ਥਾਣਾ ਨੰਬਰ 4 ਦੇ ਇਲਾਕੇ ਇਸਲਾਮਗੰਜ ਵਿਚ ਹੈ, ਜੋ ਕਈ ਸਾਲਾਂ ਤੋਂ ਚੱਲ ਰਹੀ ਹੈ। ਸਵਰਨਜੀਤ ਸਿੰਘ ਜੋ ਕਿ ਚਾਚਾ ਦੇ ਨਾਂ ਨਾਲ ਮਸ਼ਹੂਰ ਹੈ, ਜਿਸ ਦੀ ਅਮਰੀਕਾ ਅਤੇ ਆਸਟਰੇਲੀਆ ਵਿਚ ਬਹੁਤ ਜ਼ਮੀਨ-ਜਾਇਦਾਦ ਹੈ, ਜਿਸ ਕੋਲ ਮਹਿੰਗੀਆਂ ਗੱਡੀਆਂ ਅਤੇ ਇਸਲਾਮਗੰਜ 'ਚ ਕਰੋੜਾਂ ਦੀ ਜਾਇਦਾਦ ਹੈ, ਜਿਸ ਦੇ ਦੋ ਲੜਕੇ ਅਤੇ ਇਕ ਲੜਕੀ ਹੈ। ਇਕ ਲੜਕਾ ਵਿਦੇਸ਼ ਤੋਂ ਡਿਪੋਰਟ ਹੋ ਕੇ ਵਾਪਸ ਆਇਆ ਹੈ।
ਪੁਲਸ ਦੀ ਮਿਲੀਭੁਗਤ ਨਾਲ ਚੱਲ ਰਹੇ ਸਨ ਇਕ ਹੀ ਨਾਂ ਦੇ 2-2 ਗੰਨ ਹਾਊਸ
ਸੂਤਰ ਦੱਸਦੇ ਹਨ ਕਿ ਪੁਲਸ ਦੀ ਮਿਲੀਭੁਗਤ ਨਾਲ ਹੀ ਕਪੂਰਥਲਾ ਤੋਂ ਇਲਾਵਾ ਜਲੰਧਰ ਵਿਚ ਵੀ ਭਾਰਤ ਗੰਨ ਹਾਊਸ ਦੇ ਨਾਂ ਨਾਲ ਗੰਨ ਹਾਊਸ ਚੱਲ ਰਿਹਾ ਸੀ। ਹੁਣ ਜਾਂਚ ਦਾ ਵਿਸ਼ਾ ਇਹ ਹੈ ਕਿ ਕਿਵੇਂ ਬਾਪ-ਬੇਟਾ 2-2 ਗੰਨ ਹਾਊਸ ਨੂੰ ਚਲਾ ਸਕਦੇ ਹਨ। ਹਾਲਾਂਕਿ ਪੁਲਸ ਨੇ ਇਸ ਮਾਮਲੇ ਵਿਚ ਪਹਿਲਾਂ ਹੀ ਮੁਲਜ਼ਮ ਬਾਪ-ਬੇਟੇ 'ਤੇ ਕੇਸ ਦਰਜ ਕਰ ਲਿਆ ਸੀ ਪਰ ਮੀਡੀਆ ਨੂੰ ਨਹੀਂ ਦੱਸਿਆ, ਇਸ ਗੱਲ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਪੁਲਸ ਇਨ੍ਹਾਂ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ।

ਗੰਨ ਹਾਊਸ ਮਾਲਕ ਬਾਪ-ਬੇਟੇ ਦੀ ਗ੍ਰਿਫਤਾਰੀ ਤੋਂ ਬਾਅਦ ਹੋ ਸਕਦੇ ਹਨ ਕਈ ਖੁਲਾਸੇ
ਸੂਤਰਾਂ ਦੀ ਮੰਨੀਏ ਤਾਂ ਗੰਨ ਹਾਊਸ ਮਾਲਕ ਬਾਪ-ਬੇਟੇ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਖੁਲਾਸੇ ਹੋ ਸਕਦੇ ਹਨ। ਉਕਤ ਬਾਪ-ਬੇਟਾ ਅਕਸਰ ਝਗੜਿਆਂ ਵਿਚ ਸ਼ਾਮਿਲ ਰਹੇ ਹਨ। ਗੰਨ ਹਾਊਸ ਮਾਲਕ ਸਵਰਨਜੀਤ ਉਰਫ ਚਾਚਾ ਜੋ ਬਹੁਤ ਮਸ਼ਹੂਰ ਹੈ , ਅਸਲਾ ਰਿਪੇਅਰ ਦਾ ਕੰਮ ਕਰਦਾ ਸੀ। ਕਈ ਗੰਨ ਹਾਊਸ ਉਸ ਤੋਂ ਅਸਲੇ ਦੀ ਰਿਪੇਅਰ ਕਰਵਾਉਂਦੇ ਸਨ ਅਤੇ ਜਿਸ ਕੋਲ ਪੁਰਾਣਾ ਤੋਂ ਪੁਰਾਣਾ ਅਸਲਾ ਮੌਜੂਦ ਹੈ। ਸੂਤਰ ਦੱਸਦੇ ਹਨ ਕਿ ਅਜਿਹੇ ਕਈ ਮਾਮਲਿਆਂ ਦਾ ਖੁਲਾਸਾ ਹੋ ਸਕਦਾ ਹੈ।

shivani attri

This news is Content Editor shivani attri