'ਲਵ ਮੈਰਿਜ' ਦੀ ਮਿਲੀ ਖ਼ੌਫ਼ਨਾਕ ਸਜ਼ਾ, ਸੱਸ ਤੇ ਸਾਲਿਆਂ ਨੇ ਕੀਤਾ ਕਿਰਪਾਨਾਂ ਤੇ ਕੈਂਚੀ ਨਾਲ ਨੌਜਵਾਨ ਦਾ ਕਤਲ

09/19/2021 1:19:55 PM

ਭੋਗਪੁਰ (ਰਾਜੇਸ਼ ਸੂਰੀ)- ਥਾਣਾ ਭੋਗਪੁਰ ਦੇ ਪਿੰਡ ਭਟਨੂਰਾ ਲੁਬਾਣਾ ਵਿਚ ਇਕ ਨੌਜਵਾਨ ਨੂੰ ਉਸ ਦੀ ਸੱਸ ਅਤੇ ਸਾਲਿਆਂ ਵੱਲੋਂ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ। \ਇਕੱਤਰ ਜਾਣਕਾਰੀ ਅਨੁਸਾਰ ਗੁਰਿੰਦਰ ਸਿੰਘ ਉਰਫ਼ ਲੱਕੀ ਨੇ ਆਪਣੇ ਪਿੰਡ ਦੇ ਵਿਚ ਹੀ ਹਰਦੀਪ ਕੌਰ ਪੁੱਤਰੀ ਸੁਰਜੀਤ ਸਿੰਘ ਨਾਲ 'ਲਵ ਮੈਰਿਜ' ਕਰਵਾਈ ਸੀ। 

ਇਹ ਵੀ ਪੜ੍ਹੋ : ਅੰਬਿਕਾ ਸੋਨੀ ਹੋ ਸਕਦੇ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ !

ਪੰਜ ਸਾਲ ਪਹਿਲਾਂ ਹੋਏ ਇਸ ਵਿਆਹ ਤੋਂ ਬਾਅਦ ਗੁਰਿੰਦਰ ਸਿੰਘ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ ਸੀ। 'ਲਵ ਮੈਰਿਜ' ਹੋਣ ਕਾਰਨ ਗੁਰਿੰਦਰ ਸਿੰਘ ਦੇ ਸਾਲੇ ਅਤੇ ਸੱਸ ਉਸ ਨਾਲ ਰੰਜਿਸ਼ ਰੱਖਦੇ ਸਨ ਅਤੇ ਕਈ ਵਾਰ ਆਪਸ ਵਿੱਚ ਝਗੜਾ ਵੀ ਹੋ ਚੁੱਕਾ ਸੀ। ਬੀਤੀ ਰਾਤ ਵੀ ਗੁਰਿੰਦਰ ਦਾ ਆਪਣੇ ਸਹੁਰਾ ਪਰਿਵਾਰ ਦੇ ਘਰ ਵਿੱਚ ਝਗੜਾ ਹੋ ਰਿਹਾ ਸੀ। 

ਇਹ ਵੀ ਪੜ੍ਹੋ :ਵੱਡੀ ਖ਼ਬਰ: ਅੰਬਿਕਾ ਸੋਨੀ ਨੇ ਮੁੱਖ ਮੰਤਰੀ ਬਣਨ ਤੋਂ ਕੀਤਾ ਇਨਕਾਰ

ਇਸੇ ਦੌਰਾਨ ਜਦੋਂ ਗੁਰਿੰਦਰ ਦੇ ਮਾਤਾ-ਪਿਤਾ ਉਸ ਦੇ ਸਹੁਰੇ ਘਰ ਪੁੱਜੇ ਤਾਂ ਉਨ੍ਹਾਂ ਨੇ ਵੇਖਿਆ ਕਿ ਉਨ੍ਹਾਂ ਦੇ ਪੁੱਤਰ ਗੁਰਿੰਦਰ ਸਿੰਘ ਉਰਫ਼ ਲੱਕੀ ਉੱਤੇ ਉਸ ਦੇ ਸਾਲੇ ਮਨਿੰਦਰ ਸਿੰਘ ਉਰਫ਼ ਸਾਬੀ, ਵਰਿੰਦਰਪਾਲ ਸਿੰਘ ਉਰਫ਼ ਰਾਜਾ ਅਤੇ ਲੱਕੀ ਦੀ ਸੱਸ ਰਾਜਿੰਦਰ ਕੌਰ ਅਤੇ ਇਨ੍ਹਾਂ ਦੇ ਨਾਲ ਤਿੰਨ ਚਾਰ ਅਣਪਛਾਤੇ ਵਿਅਕਤੀ, ਜੋਕਿ ਤੇਜ਼ਧਾਰ ਹਥਿਆਰਾਂ ਕੈਂਚੀ ਕਿਰਪਾਨਾਂ ਆਦਿ ਨਾਲ ਲੈਸ ਸਨ, ਗੁਰਿੰਦਰ 'ਤੇ ਹਮਲਾ ਕਰ ਦਿੱਤਾ। ਜਦੋਂ ਗੁਰਿੰਦਰ ਦੇ ਪਿਤਾ ਨੇ ਆਪਣੇ ਪੁੱਤਰ ਨੂੰ ਬਚਾਉਣ ਲਈ ਰੌਲਾ ਪਾਇਆ ਤਾਂ ਇਹ ਵਿਅਕਤੀ ਆਪਣੇ ਹਥਿਆਰਾਂ ਦੇ ਨਾਲ ਮੌਕੇ ਤੋਂ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਗੁਰਵਿੰਦਰ ਦੇ ਗਲ਼ ਵਿੱਚ ਕੈਂਚੀ ਮਾਰੇ ਜਾਣ ਕਾਰਨ ਉਸ ਦੀ ਮੌਤ ਹੋ ਗਈ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਕੈਪਟਨ ਤੋਂ ਬਾਅਦ ਸੰਦੀਪ ਸੰਧੂ ਨੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਤੋਂ ਦਿੱਤਾ ਅਸਤੀਫ਼ਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri