ਲਾਟਰੀ ਟੈਂਡਰ ਮਾਮਲਾ ਅਦਾਲਤ 'ਚ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਲਿਆ ਇਹ ਫ਼ੈਸਲਾ

07/19/2023 11:37:12 PM

ਮੋਹਾਲੀ : ਬੀਤੇ ਦਿਨੀਂ ਪੰਜਾਬ ਸਰਕਾਰ ਦੇ ਲਾਟਰੀ ਵਿਭਾਗ ਨੇ ਲਾਟਰੀ ਦੀ ਵਿਕਰੀ ਲਈ ਇਕ ਟੈਂਡਰ ਜਾਰੀ ਕੀਤਾ ਸੀ, ਜਿਸ ਨੂੰ ਬਾਲਾ ਜੀ ਐਂਡ ਕੰਪਨੀ ਨੇ ਮਾਣਯੋਗ ਹਾਈ ਕੋਰਟ ਵਿੱਚ ਚੈਲੰਜ ਕੀਤਾ ਸੀ ਕਿ ਇਹ ਟੈਂਡਰ ਸਿਰਫ ਇਕ ਕੰਪਨੀ ਨੂੰ ਫਾਇਦਾ ਦੇਣ ਲਈ ਬਣਾਇਆ ਗਿਆ ਹੈ। ਬਾਲਾਜੀ ਐਂਡ ਕੰਪਨੀ ਨੇ ਮਾਣਯੋਗ ਅਦਾਲਤ ਵਿੱਚ ਪੁਖਤਾ ਸਬੂਤ ਪੇਸ਼ ਕੀਤੇ ਸਨ ਕਿ ਜਿਹੜੀਆਂ ਕੰਪਨੀਆਂ ਨੇ ਟੈਂਡਰ ਭਰਿਆ ਹੈ ਉਹ ਇਕੋ ਬੰਦੇ ਦੀਆਂ ਹਨ। ਇਸ ਕੇਸ ਦੀ ਸੁਣਵਾਈ ਅਜੇ ਮਾਣਯੋਗ ਅਦਾਲਤ 'ਚ ਹੋਣੀ ਸੀ ਕਿ ਸਰਕਾਰ ਨੇ ਸੁਣਵਾਈ ਤੋਂ ਪਹਿਲਾਂ ਹੀ ਲਾਟਰੀ ਦਾ ਟੈਂਡਰ ਵਾਪਸ ਲੈ ਲਿਆ ਹੈ, ਜਿਸ ਦੀ ਜਾਣਕਾਰੀ ਲਾਟਰੀ ਵਿਭਾਗ ਨੇ ਆਪਣੀ ਵੈੱਬਸਾਈਟ 'ਤੇ ਵੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਨਿਆਇਕ ਹਿਰਾਸਤ ’ਚ ਭੇਜਿਆ, ਹੁਣ ਇੰਨੇ ਦਿਨ ਕੱਟਣੇ ਪੈਣਗੇ ਜੇਲ੍ਹ 'ਚ

ਇਸ ਸੰਬੰਧੀ ਬਾਲਾਜੀ ਦੇ ਮੈਨੇਜਰ ਅਜੇ ਕੁਮਾਰ ਨੇ ਦੱਸਿਆ ਕਿ ਉਹ ਪ੍ਰਿੰਸੀਪਲ ਸਕੱਤਰ ਫਾਇਨਾਂਸ ਅਜੋਏ ਕੁਮਾਰ ਸਿਨਹਾ ਦੇ ਧੰਨਵਾਦੀ ਹਨ ਕਿ ਉਨ੍ਹਾਂ ਨੇ ਰਾਜ ਦੇ ਹਿੱਤ ਵਿੱਚ ਵੱਡਾ ਫ਼ੈਸਲਾ ਲਿਆ ਹੈ। ਬਾਲਾਜੀ ਐਂਡ ਕੰਪਨੀ ਨੇ ਦੱਸਿਆ ਕਿ ਉਹ ਲਾਟਰੀ ਦੇ ਸਟਾਕਿਸਟ ਜੋ ਪੇਪਰ ਲਾਟਰੀ ਨੂੰ ਆਨਲਾਈਨ ਵੇਚ ਕੇ ਸਰਕਾਰ ਨਾਲ ਵੱਡਾ ਧੋਖਾ ਕਰ ਰਹੇ ਸਨ, ਖ਼ਿਲਾਫ਼ ਵੀ ਮਾਣਯੋਗ ਅਦਾਲਤ ਵਿੱਚ ਕੇਸ ਦਾਇਰ ਕਰ ਰਹੇ ਹਨ ਤਾਂ ਜੋ ਉਨ੍ਹਾਂ ਵੱਲੋਂ ਸਰਕਾਰ ਅਤੇ ਲੋਕਾਂ ਦੀ ਵੱਡੀ ਲੁੱਟ ਨੂੰ ਉਜਾਗਰ ਕੀਤਾ ਜਾ ਸਕੇ। ਕੰਪਨੀ ਦੇ ਮੈਨੇਜਰ ਅਜੇ ਕੁਮਾਰ ਨੇ ਦੱਸਿਆ ਕਿ ਜੇ ਇਸ ਘਪਲੇ ਦੀ ਅਦਾਲਤ ਦੇ ਹੁਕਮਾਂ ਨਾਲ ਨਿਰਪੱਖ ਜਾਂਚ ਹੋਈ ਤਾਂ ਇਹ 900 ਕਰੋੜ ਦਾ ਸਾਲਾਨਾ ਘਪਲਾ ਉਜਾਗਰ ਹੋਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh