ਜੂਆ ਖੇਡ ਰਹੇ ਜੁਆਰੀਆਂ ''ਤੇ ਪੈ ਗਿਆ ਵੱਡਾ ਡਾਕਾ, ਬਦਮਾਸ਼ਾਂ ਨੇ ਥੱਪੜਾਂ ਨਾਲ ਲਾਲ ਕੀਤੇ ਮੂੰਹ

08/16/2020 11:24:53 AM

ਲੁਧਿਆਣਾ (ਰਿਸ਼ੀ) : ਥਾਣਾ ਦੁੱਗਰੀ ਦੇ ਇਲਾਕੇ ’ਚ ਇਕ ਫਾਰਮ ਹਾਊਸ 'ਚ ਜੂਆ ਖੇਡ ਰਹੇ 20 ਦੋਸਤਾਂ 'ਤੇ ਉਸ ਸਮੇਂ ਵੱਡਾ ਡਾਕਾ ਪੈ ਗਿਆ, ਜਦੋਂ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਨੇ ਉਨ੍ਹਾਂ ਨੂੰ ਆ ਕੇ ਲੁੱਟ ਲਿਆ ਪਰ ਡਰੇ ਜੁਆਰੀਆਂ ਵੱਲੋਂ ਪੁਲਸ ਨੂੰ ਲਿਖਤੀ ਸ਼ਿਕਾਇਤ ਤੱਕ ਨਹੀਂ ਦਿੱਤੀ ਗਈ। ਸ਼ੁੱਕਰਵਾਰ ਨੂੰ ਜੁਆਰੀਆਂ ਨਾਲ ਹੋਈ ਇਹ ਲੁੱਟ ਸ਼ਹਿਰ ’ਚ ਚਰਚਾ ਦਾ ਵਿਸ਼ਾ ਬਣੀ ਰਹੀ।

ਇਹ ਵੀ ਪੜ੍ਹੋ : 'ਮਾਤਾ ਵੈਸ਼ਨੋ ਦੇਵੀ' ਜਾਣ ਵਾਲੇ ਭਗਤਾਂ ਲਈ ਵੱਡੀ ਖ਼ੁਸ਼ਖ਼ਬਰੀ, ਅੱਜ ਤੋਂ ਹੋਣਗੇ ਦਰਸ਼ਨ

ਮਿਲੀ ਜਾਣਕਾਰੀ ਮੁਤਾਬਕ ਇਸਲਾਮਗੰਜ ’ਚ ਮੋਬਾਇਲ ਸ਼ਾਪ ਚਲਾਉਣ ਵਾਲੇ ਇਕ ਨੌਜਵਾਨ ਦੇ ਜੀਜੇ ਦਾ ਫਾਰਮ ਹਾਊਸ ਹੈ, ਜਿੱਥੇ ਪੈਸੇ ਲੈ ਕੇ ਜੂਆ ਖਿਡਾਇਆ ਜਾਂਦਾ ਹੈ। ਵੀਰਵਾਰ ਰਾਤ ਨੂੰ ਵੀ 20 ਜੁਆਰੀ ਇਕੱਠੇ ਬੈਠ ਕੇ ਜੂਆ ਖੇਡ ਰਹੇ ਸਨ। ਇਨ੍ਹਾਂ 'ਚ ਜਲੰਧਰ ਦੇ ਜੁਆਰੀ ਵੀ ਸਨ, ਉਸੇ ਸਮੇਂ ਕਾਰਾਂ ’ਚ ਪੁੱਜੇ ਬਦਮਾਸ਼ਾਂ ਵੱਲੋਂ ਸਾਰਿਆਂ ਨੂੰ ਇਕੱਠੇ ਖੜ੍ਹੇ ਕਰ ਕੇ ਪਹਿਲਾਂ ਥੱਪੜ ਮਾਰੇ ਗਏ, ਫਿਰ ਉੱਥੇ ਪਈ 12 ਤੋਂ 15 ਲੱਖ ਦੀ ਨਕਦੀ ਉਨ੍ਹਾਂ ਨੇ ਚੁੱਕ ਲਈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਭੜਕੇ ਸਿੱਖਾਂ ਨੇ 'ਟਾਈਟਲਰ' ਦੇ ਪੋਸਟਰ 'ਤੇ ਮਲੀ ਕਾਲਖ਼, ਜਾਣੋ ਪੂਰਾ ਮਾਮਲਾ (ਵੀਡੀਓ)

ਇੰਨਾ ਹੀ ਨਹੀਂ, ਜਿਸ-ਜਿਸ ਨੇ ਵੀ ਸੋਨੇ ਦੇ ਗਹਿਣੇ ਪਹਿਨੇ ਹੋਏ ਸਨ, ਸਾਰਿਆਂ ਦੇ ਗਹਿਣੇ ਉਤਰਵਾ ਲਏ ਗਏ। ਫਿਰ ਜਾਂਦੇ ਸਮੇਂ ਕਈਆਂ ਦੇ ਮੋਬਾਇਲ ਫੋਨ ਵੀ ਆਪਣੇ ਨਾਲ ਲੈ ਗਏ ਪਰ ਜੂਆ ਖੇਡ ਰਹੇ ਸਾਰੇ ਨੌਜਵਾਨ ਇਸ ਤਰ੍ਹਾਂ ਡਰ ਗਏ ਕਿ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਵੀ ਨਹੀਂ ਦਿੱਤੀ ਤਾਂ ਕਿ ਉਨ੍ਹਾਂ ’ਤੇ ਹੀ ਉਲਟਾ ਪੁਲਸ ਕਾਰਵਾਈ ਨਾ ਕਰ ਦੇਵੇ। ਬਦਮਾਸ਼ਾਂ ਦੀ ਗਿਣਤੀ ਵੀ 6 ਤੋਂ ਜ਼ਿਆਦਾ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਇਕ ਹੋਰ ਮੰਤਰੀ ਨੂੰ ਹੋਇਆ 'ਕੋਰੋਨਾ', ਆਜ਼ਾਦੀ ਦਿਹਾੜੇ 'ਤੇ ਲਹਿਰਾਇਆ ਸੀ ਝੰਡਾ
ਬੀਤੇ ਦਿਨੀਂ ਇਕ ਨੌਜਵਾਨ ਇਸੇ ਜਗ੍ਹਾ ਲੱਖਾਂ ਰੁਪਏ ਹਾਰਿਆ ਸੀ। ਜੁਆਰੀਆਂ ਦਾ ਸ਼ੱਕ ਉਸੇ ’ਤੇ ਜਾ ਰਿਹਾ ਹੈ। ਇਸ ਮਾਮਲੇ ਬਾਰੇ ਬੋਲਦਿਆਂ ਏ. ਡੀ. ਸੀ. ਪੀ.-2 ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਉਨ੍ਹਾਂ ਕੋਲ ਕਿਸੇ ਵੀ ਲੁੱਟ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਜੇਕਰ ਕੋਈ ਵਾਰਦਾਤ ਹੋਈ ਤਾਂ ਪੀੜਤ ਪੁਲਸ ਨਾਲ ਸੰਪਰਕ ਕਰਨ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

 

Babita

This news is Content Editor Babita