ਮੋਹਾਲੀ : ਰਾਤ ਦੇ ਸਮੇਂ ਲੁਟੇਰਿਆਂ ਵਲੋਂ ਵੱਡੀ ਵਾਰਦਾਤ, ਲੋਕਾਂ 'ਚ ਦਹਿਸ਼ਤ

11/02/2018 11:47:10 AM

ਮੋਹਾਲੀ (ਜੱਸੋਵਾਲ) : ਮੋਹਾਲੀ ਦੇ ਸੈਕਟਰ-94 'ਚ ਲੁਟੇਰਿਆਂ ਨੇ ਬੀਤੀ ਰਾਤ ਖੂਬ ਆਤੰਕ ਮਚਾਉਂਦੇ ਹੋਏ ਕੋਠੀਆਂ 'ਚ ਰਹਿਣ ਵਾਲੇ ਮਜ਼ਦੂਰਾਂ ਨੂੰ ਲੁੱਟਿਆ ਅਤੇ ਸਕਿਓਰਿਟੀ ਗਾਰਡ ਦੀ ਵੀ ਡੰਡਿਆਂ ਨਾਲ ਕਾਫੀ ਕੁੱਟਮਾਰ ਕੀਤੀ। ਜਾਣਕਾਰੀ ਮੁਤਾਬਕ ਰਾਤ ਦੇ ਕਰੀਬ 1-2 ਵਜੇ ਵਿਚਕਾਰ ਲੁਟੇਰੇ ਸੈਕਟਰ ਅੰਦਰ ਦਾਖਲ ਹੋਏ। ਲੁਟੇਰਿਆਂ ਨੇ ਇਕ ਕੋਠੀ ਤੋਂ ਵਾਰਦਾਤ ਸ਼ੁਰੂ ਕੀਤੀ ਅਤੇ ਫਿਰ ਨਵੇਂ ਬਣ ਰਹੇ ਘਰਾਂ 'ਚ ਰਹਿ ਰਹੇ ਮਜ਼ਦੂਰਾਂ ਤੋਂ ਪੈਸੇ, ਗਹਿਣੇ ਅਤੇ ਮੋਬਾਇਲ ਖੋਹ ਲਏ। ਇਕ ਕੋਠੀ 'ਚ ਰੇਤ ਸੁੱਟਣ ਆਏ ਟਰੱਕ ਡਰਾਈਵਰ ਤੋਂ ਉਕਤ ਲੁਟੇਰਿਆਂ ਨੇ 60 ਹਜ਼ਾਰ ਰੁਪਏ ਖੋਹ ਲਏ। ਲੁਟੇਰਿਆਂ ਦੀ ਗਿਣਤੀ 8 ਤੋਂ 10 ਵਿਚਕਾਰ ਦੱਸੀ ਜਾ ਰਹੀ ਹੈ। ਫਿਲਹਾਲ ਇਸ ਘਟਨਾ ਕਾਰਨ ਸੈਕਟਰ ਦੇ ਲੋਕਾਂ 'ਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਕ ਮਹੀਨਾ ਪਹਿਲਾਂ ਖਰੜ ਨੇੜੇ ਬਣੀਆਂ ਕੋਠੀਆਂ 'ਚ ਵੀ ਰਹਿ ਰਹੇ ਪਰਵਾਸੀ ਮਜ਼ਦੂਰਾਂ ਨਾਲ ਅਜਿਹੀ ਹੀ ਲੁੱਟ ਦੀ ਵਾਰਦਾਤ ਹੋਈ ਸੀ। 


Related News