ਕਪੂਰਥਲਾ 'ਚ ਅਨੋਖੀ ਲੁੱਟ, ਖਬਰ ਪੜ੍ਹ ਉੱਡ ਜਾਣਗੇ ਤੁਹਾਡੇ ਵੀ ਹੋਸ਼ (ਵੀਡੀਓ)

07/25/2019 4:21:05 PM

ਕਪੂਰਥਲਾ (ਓਬਰਾਓ)— ਕਪੂਰਥਲਾ 'ਚ ਅਨੋਖੀ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਕ ਬਾਬੇ ਵੱਲੋਂ ਤਿੰਨ ਕਰੋੜ ਮਿਲਣ ਦਾ ਝਾਂਸਾ ਦੇ ਕੇ ਇਕ ਪਰਿਵਾਰ ਦੇ ਕੋਲੋਂ ਲੱਖਾਂ ਦੀ ਠੱਗੀ ਮਾਰ ਲਈ। ਸਿਰ 'ਤੇ ਗਠੜੀ ਅਤੇ ਹੱਥ 'ਚ ਬੈਗ ਫੜਿਆ ਇਹ ਪਰਿਵਾਰ ਨਾ ਤਾਂ ਕਿਸੇ ਰਿਸ਼ਤੇਦਾਰ ਕੋਲ ਜਾ ਰਿਹਾ ਹੈ ਅਤੇ ਨਾ ਇਹ ਇਸ ਬੈਗ ਅਤੇ ਗਠੜੀ 'ਚ ਕੋਈ ਕੱਪੜੇ ਹਨ। ਸੋਨੇ-ਚਾਂਦੀ ਦੇ ਗਹਿਣਿਆਂ ਨਾਲ ਭਰਿਆ ਇਹ ਬੈਗ ਲੈ ਕੇ ਪਰਿਵਾਰ ਪੁਲਸ ਥਾਣੇ ਪਹੁੰਚਿਆ ਹੈ। ਦਰਅਸਲ ਦੇਖਣ 'ਚ ਸੋਨੇ ਦੀਆਂ ਮੋਹਰਾਂ ਲੱਗ ਰਹੀਆਂ ਇਹ ਅਸਲ 'ਚ ਚਾਕਲੇਟਾਂ ਹਨ, ਜੋ ਗੋਲਡਨ ਕਵਰ 'ਚ ਲਪੇਟੀ ਹੋਈਆਂ ਹਨ ਅਤੇ ਗਹਿਣੇ ਵੀ ਕੋਈ ਸੋਨੇ-ਚਾਂਦੀ ਦੇ ਨਹੀਂ ਸਗੋਂ ਨਕਲੀ ਹਨ। ਅਸਲ 'ਚ ਇਕ ਬਾਬੇ ਨੇ ਕੁਝ ਸਮਾਂ ਪਹਿਲਾਂ ਇਨ੍ਹਾਂ ਦੇ ਘਰ 'ਚੋਂ ਸੋਨੇ ਦੇ ਗਹਿਣੇ, 3 ਕਰੋੜ ਰੁਪਏ ਮਿਲਣ ਦਾ ਝਾਂਸਾ ਦੇ ਇਨ੍ਹਾਂ ਕੋਲੋਂ 18 ਲੱਖ ਰੁਪਏ ਲੈ ਲਏ ਸਨ ਅਤੇ ਬਦਲੇ 'ਚ ਇਹ ਸਾਰਾ ਸਾਮਾਨ ਦੇ ਦਿੱਤਾ ਸੀ। ਇਹ ਠੱਗੀ ਦੀ ਘਟਨਾ ਕਪੂਰਥਲਾ ਦੇ ਪਿੰਡ ਸ਼ੇਰਪੁਰ ਡੋਗਰਾ 'ਚ ਸਾਹਮਣੇ ਆਈ ਹੈ। 

ਇੰਨਾ ਹੀ ਨਹੀਂ ਠੱਗ ਬਾਬਾ ਇਨ੍ਹਾਂ ਨੂੰ 50 ਹਜ਼ਾਰ ਦੇ ਨਕਲੀ ਨੋਟ ਵੀ ਥਮਾ ਗਿਆ ਸੀ, ਜੋ ਪਰਿਵਾਰ ਨੇ ਪਹਿਲਾਂ ਹੀ ਪੁਲਸ ਦੇ ਹਵਾਲੇ ਕਰ ਦਿੱਤੇ। ਪੀੜਤ ਮਨਜੀਤ ਕੌਰ ਨੇ ਦੱਸਿਆ ਕਿ ਕਰੀਬ 2 ਮਹੀਨੇ ਪਹਿਲਾਂ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਪਰ ਅਜੇ ਤੱਕ ਦੋਸ਼ੀ ਬਾਬੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ।

ਉਧਰ ਡੀ. ਐੱਸ. ਪੀ. ਸਰਵਨ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਸਾਰੀ ਰਿਪੋਰਟ ਬਣਾ ਐੱਸ. ਐੱਸ. ਪੀ. ਨੂੰ ਪੇਸ਼ ਕਰ ਦਿੱਤੀ ਜਾਵੇਗੀ। ਅੱਜ 21ਵੀਂ ਸਦੀ 'ਚ ਇਨਸਾਨ ਚੰਨ 'ਤੇ ਪਹੁੰਚ ਚੁੱਕਾ ਹੈ ਪਰ ਸਮਾਜ ਦਾ ਇਕ ਤਬਕਾ ਅਜੇ ਵੀ ਤਾਂਤਰਿਕਾਂ ਤੇ ਬਾਬਿਆਂ ਦੇ ਚੱਕਰਾਂ 'ਚ ਫਸ ਕੇ ਖੁਦ ਨੂੰ ਲੁਟਾ ਰਿਹਾ ਹੈ। ਲੋੜ ਹੈ ਅਜਿਹੇ ਬਾਬਿਆਂ ਦੇ ਰੂਪ 'ਚ ਫਿਰਦੇ ਅਜਿਹੇ ਠੱਗਾਂ ਤੋਂ ਸਾਵਧਾਨ ਰਹਿਣ ਦੀ।

shivani attri

This news is Content Editor shivani attri