ਲੁਟੇਰੇ ਰਿਵਾਲਵਰ ਦੀ ਨੋਕ ''ਤੇ ਡਾਕਟਰ ਤੋਂ ਨਗਦੀ ਤੇ ਮੋਬਾਈਲ ਖੋਹ ਕੇ ਫਰਾਰ

12/06/2019 5:44:09 PM

ਕੋਟਕਪੂਰਾ (ਨਰਿੰਦਰ, ਦਿਵੇਦੀ) : ਸਥਾਨਕ ਪੁਰਾਣਾ ਸ਼ਹਿਰ ਇਲਾਕੇ ਵਿਚ ਜੋੜੀਆਂ ਚੱਕੀਆਂ ਦੇ ਕੋਲ ਵੀਰਵਾਰ ਰਾਤ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਇਕ ਕਲੀਨਿਕ ਵਿਚ ਵੜ ਕੇ ਰਿਵਾਲਵਰ ਦੀ ਨੋਕ 'ਤੇ ਡਾਕਟਰ ਤੋਂ ਕਰੀਬ 15 ਹਜ਼ਾਰ ਰੁਪਏ ਦੀ ਨਗਦੀ ਅਤੇ ਤਿੰਨ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਸਥਾਨਕ ਥਾਣਾ ਸਿਟੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜੋੜੀਆਂ ਚੱਕੀਆਂ ਦੇ ਕੋਲ ਸਥਿਤ ਰਾਜੂ ਕਲੀਨਿਕ ਵਿਚ ਵੀਰਵਾਰ ਰਾਤ ਕਰੀਬ 9. 15 ਵਜੇ ਤਿੰਨ ਅਣਪਛਾਤੇ ਵਿਅਕਤੀ ਪੁਹੰਚੇ ਅਤੇ ਕਲੀਨਿਕ ਦੇ ਸੰਚਾਲਕ ਡਾ. ਮੁਕੇਸ਼ ਕੁਮਾਰ ਰਾਜੂ ਦੇ ਕੈਬਿਨ ਵਿਚ ਵੜ ਗਏ। ਇਨ੍ਹਾਂ ਵਿਚੋਂ ਇਕ ਵਿਅਕਤੀ ਨੇ ਡਾਕਟਰ 'ਤੇ ਰਿਵਾਲਵਰ ਤਾਨ ਦਿੱਤੀ ਅਤੇ ਉਸ ਤੋਂ ਨਗਦੀ ਤੇ ਕੀਮਤੀ ਸਮਾਨ ਦੀ ਮੰਗ ਕੀਤੀ। ਇਸ ਦੌਰਾਨ ਡਾਕਟਰ ਵੱਲੋਂ ਵਿਰੋਧ ਕਰਨ 'ਤੇ ਉਨ੍ਹਾਂ ਉਸਨੂੰ ਗੋਲੀ ਮਾਰ ਦੇਣ ਦੀ ਧਮਕੀ ਦਿੱਤੀ, ਜਿਸ ਤੋਂ ਬਾਅਦ ਉਹ ਡਾਕਟਰ ਤੋਂ ਕਰੀਬ 15 ਹਜ਼ਾਰ ਰੁਪਏ ਦੀ ਨਗਦੀ ਅਤੇ ਤਿੰਨ ਮੋਬਾਇਲ ਫੋਨ ਲੈ ਕੇ ਫਰਾਰ ਹੋ ਗਏ। 

ਦੱਸਿਆ ਜਾ ਰਿਹਾ ਹੈ ਕਿ ਤਿੰਨੇ ਆਰੋਪੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਉਸੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਰਾਰ ਹੋ ਗਏ। ਲੁੱਟ ਦੀ ਪੂਰੀ ਵਾਰਦਾਤ ਅਤੇ ਤਿੰਨੇ ਆਰੋਪੀ ਹਸਪਤਾਲ ਦੇ ਬਾਹਰ ਤੇ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਏ ਹਨ, ਜਿਸਦੇ ਆਧਾਰ 'ਤੇ ਥਾਣਾ ਸਿਟੀ ਪੁਲਸ ਵੱਲੋਂ ਉਨ੍ਹਾਂ ਦੀ ਸ਼ਨਾਖਤ ਦੇ ਯਤਨ ਕੀਤੇ ਜਾ ਰਹੇ ਹਨ।

Gurminder Singh

This news is Content Editor Gurminder Singh