ਚੌਕੀਮਾਨ ਨੇੜੇ ਵੱਡੀ ਵਾਰਦਾਤ, ਲੁਟੇਰਿਆਂ ਨੇ 9 ਲੱਖ ਰੁਪਏ ਲੁੱਟਣ ਤੋਂ ਬਾਅਦ ਡਰਾਈਵਰ ਦਾ ਕੀਤਾ ਕਤਲ

03/02/2021 8:09:29 PM

ਮੁੱਲਾਂਪੁਰ ਦਾਖਾ (ਗਗਨਦੀਪ, ਵਿਨੋਦ ਕਾਲੀਆ) : ਸੋਮਵਾਰ ਦੇਰ ਰਾਤ ਨੂੰ ਲੁਧਿਆਣਾ-ਫ਼ਿਰੋਜ਼ਪੁਰ ਹਾਈਵੇ 'ਤੇ ਸਿਟੀ ਯੂਨੀਵਰਸਿਟੀ ਚੌਕੀਮਾਨ ਨੇੜੇ ਲੁਟੇਰਿਆਂ ਨੇ 9 ਲੱਖ ਦੀ ਨਕਦੀ ਲੁੱਟਣ ਤੋਂ ਬਾਅਦ ਟਰੱਕ ਡਰਾਈਵਰ ਦਾ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਇਕ ਟਰੱਕ ਡਰਾਈਵਰ ਇੰਦਰਜੀਤ ਸਿੰਘ ਪੁੱਤਰ ਦਲਬਾਰਾ ਸਿੰਘ ਵਾਸੀ ਸੰਤ ਨਗਰ ਪਿੰਡ ਲੰਢੇਕੇ ਜ਼ਿਲ੍ਹਾ ਮੋਗਾ ਆਪਣੇ ਟਰੱਕ ਵਿਚ ਸਕਰੈਪ ਭਰ ਕੇ ਮੋਗਾ ਤੋਂ ਮੰਡੀ ਗੋਬਿੰਦਗੜ੍ਹ ਗਿਆ ਸੀ, ਜਿੱਥੇ ਗੱਡੀ ਖਾਲੀ ਕਰਨ ਤੋਂ ਬਾਅਦ ਲਗਪਗ 9 ਲੱਖ ਰੁਪਏ ਲੈ ਕੇ ਵਾਪਸ ਆ ਰਿਹਾ ਸੀ।

ਇਹ ਵੀ ਪੜ੍ਹੋ : ਵਿਧਾਨ ਸਭਾ 'ਚ ਬਿਕਰਮ ਮਜੀਠੀਆ ਅਤੇ ਹਰਮਿੰਦਰ ਗਿੱਲ ਵਿਚਾਲੇ ਖੜਕੀ

ਇਸ ਦੌਰਾਨ ਰਸਤੇ 'ਚ ਸਿਟੀ ਯੂਨੀਵਰਸਿਟੀ ਦੇ ਨਜ਼ਦੀਕ ਪਹੁੰਚਿਆ ਤਾਂ ਉਸ ਨੂੰ ਕੁਝ ਲੁਟੇਰਿਆਂ ਨੇ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ। ਇਸ ਮਾਮਲੇ ਦੀ ਜਾਣਕਾਰੀ ਮਿਲਦਿਆਂ ਡੀ. ਐੱਸ. ਪੀ. ਰਾਜੇਸ਼ ਕੁਮਾਰ, ਡੀ. ਐੱਸ. ਪੀ. ਜਤਿੰਦਰ ਸਿੰਘ ਅਤੇ ਹੋਰ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਇਸ ਮਾਮਲੇ 'ਚ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਵੀ ਦਿੱਤਾ ਹੈ।

ਇਹ ਵੀ ਪੜ੍ਹੋ : ਦੀਪ ਸਿੱਧੂ ਦੇ ਮੁੱਦੇ ’ਤੇ ਮਜੀਠੀਆ ਅਤੇ ਸਿਰਸਾ ਆਹਮੋ-ਸਾਹਮਣੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh