ਲੌਂਗੋਵਾਲ ਹਾਦਸਾ : ਲੁਧਿਆਣਾ ''ਚ ਦੂਜੇ ਦਿਨ ਵੀ ਕੱਟੇ ਗਏ ''ਸਕੂਲੀ ਬੱਸਾਂ'' ਦੇ ਚਲਾਨ

02/18/2020 10:44:17 AM

ਲੁਧਿਆਣਾ (ਨਰਿੰਦਰ) : ਸੰਗਰੂਰ ਦੇ ਪਿੰਡ ਲੌਂਗੋਵਾਲ 'ਚ ਸਕੂਲ ਵੈਨ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਰੇ ਜ਼ਿਲਿਆਂ ਨੂੰ ਸਕੂਲੀ ਬੱਸਾਂ ਦੀ ਚੈਕਿੰਗ ਕਰਨ ਦੇ ਹੁਕਮ ਦਿੱਤੇ ਗਏ ਸਨ ਅਤੇ ਉਨ੍ਹਾਂ 'ਚ ਖਾਮੀਆਂ ਦੀ ਸਾਰੀ ਰਿਪੋਰਟ ਤਲਬ ਕਰਨ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਲੁਧਿਆਣਾ 'ਚ ਦੂਜੇ ਦਿਨ ਵੀ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਲੁਧਿਆਣਾ ਦੇ ਐੱਸ. ਡੀ. ਐੱਮ. ਖੁਦ ਚੌਂਕ 'ਤੇ ਖੜ੍ਹੇ ਹੋ ਕੇ ਸਕੂਲੀ ਬੱਸਾਂ ਦੀ ਚੈਕਿੰਗ ਕਰ ਰਹੇ ਸਨ ਅਤੇ ਹੁਣ ਤੱਕ ਕਈ ਸਕੂਲੀ ਬੱਸਾਂ ਦੇ ਚਲਾਨ ਵੀ ਕੱਟੇ ਜਾ ਚੁੱਕੇ ਹਨ।
ਐੱਸ. ਡੀ. ਐੱਮ. ਅਮਰਿੰਦਰ ਸਿੰਘ ਮੱਲੀ ਨੇ ਕਿਹਾ ਕਿ ਸੰਗਰੂਰ 'ਚ ਹੋਏ ਸਕੂਲ ਵੈਨ ਹਾਦਸੇ ਤੋਂ ਬਾਅਦ ਸਾਰੇ ਸਕੂਲਾਂ ਦੀਆਂ ਬੱਸਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ 'ਚ ਕੋਈ ਕਮੀ ਤਾਂ ਨਹੀਂ। ਉਨ੍ਹਾਂ ਕਿਹਾ ਕਿ ਬੱਸਾਂ ਦੇ ਡਰਾਈਵਰਾਂ ਦਾ ਲਾਈਸੈਂਸ ਹੈ ਜਾਂ ਨਹੀਂ, ਇਨ੍ਹਾਂ ਸਭ ਗੱਲਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
 


Babita

Content Editor

Related News