ਥਾਣਾ ਲੰਬੀ ਦੀ ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, 90 ਕਿਲੋ ਚੂਰਾ ਪੋਸਤ ਸਮੇਤ 3 ਦੋਸ਼ੀ ਗ੍ਰਿ੍ਰਫਤਾਰ

07/20/2017 3:49:58 PM

ਲੰਬੀ (ਤਰਸੇਮ ਢੁੱਡੀ) — ਜ਼ਿਲਾ ਮੁਕਤਸਰ ਦੇ ਥਾਣਾ ਲੰਬੀ ਪੁਲਸ ਨੂੰ ਕਲ ਦੇਰ ਸ਼ਾਮ ਮੰਡੀ ਕਿਲਿਆ ਵਾਲੀ 'ਚ ਨਾਕਾਬੰਦੀ ਦੌਰਾਨ ਵੱਡੀ ਕਾਮਯਾਬੀ ਹੱਥ ਲੱਗੀ, ਜਦ ਰਾਜਸਥਾਨ ਤੋਂ ਲੈ ਕੇ ਕਰੀਬ 90 ਕਿਲੋ ਚੁਰਾ ਪੋਸਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਸਪਲਾਈ ਕਰਨ ਜਾ ਰਹੇ 3 ਦੋਸ਼ੀਆਂ ਨੂੰ ਪੁਲਸ ਨੇ 1 ਮਾਰੂਤੀ ਐੱਸ. ਐਕਸ. 4 ਗੱਡੀ ਦੇ ਨਾਲ ਕਾਬੂ ਕੀਤਾ। 
ਜਾਣਕਾਰੀ ਮੁਤਾਬਕ ਪਿੰਡ ਕਾਲਿਆਵਾਲੀ 'ਚ ਨਾਕੇਬੰਦੀ ਦੌਰਾਨ ਪੰਜਾਬ ਨੰਬਰ ਗੱਡੀ ਪੀ. ਬੀ. 15 ਐੱਚ . 3822 ਨੂੰ ਪੁਲਸ ਵਾਲਿਆਂ ਨੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਦੋਸ਼ੀ ਗੱਡੀ ਭਜਾਉਣ ਦੀ ਕੋਸ਼ਿਸ਼ ਕਰਨ ਲੱਗੇ ਤੇ ਪੁਲਸ ਨੇ ਚੌਕਸੀ ਵਰਤਦੇ ਹੋਏ ਗੱਡੀ ਨੂੰ ਰੋਕਿਆ ਤੇ ਕਾਰ ਦੀ ਤਲਾਸ਼ੀ ਲਈ ਜਿਸ 'ਚ ਕਾਰ ਦੀ ਡਿੱਗੀ 'ਚ ਕਰੀਬ 90 ਕਿਲੋ ਚੂਰਾ ਪੋਸਤ ਦੇ 4 ਗੱਟੇ ਬਰਾਮਦ ਕੀਤੇ ਗਏ ਹਨ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ।
ਇਸ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਮਲੋਟ ਨੇ ਦੱਸਿਆ ਇਹ ਤਿੰਨੋ ਤਸਕਰ ਲੰਬੀ ਦੇ ਨੇੜਲੇ ਪਿੰਡ ਦੇ ਰਹਿਣ ਵਾਲੇ ਹਨ। ਸ਼ਾਮ ਸਿੰਘ ਤੇ ਰਘੁਬੀਰ ਸਿੰਘ ਪਿੰਡ ਕੰਗਰਾ ਦੇ ਰਹਿਣ ਵਾਲੇ ਹਨ ਤੇ ਡਰਾਈਵਰ ਤੁਸ਼ਾਰ ਸਿੰਘ ਪਿੰਡ ਥੇਹੜੀ ਦਾ ਰਹਿਣ ਵਾਲਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਪਹਿਲਾਂ ਵੀ ਰਾਜਸਥਾਨ ਤੋਂ ਚੂਰਾ ਪੋਸਤ ਲਿਆ ਕੇ ਪੰਜਾਬ 'ਚ ਵੇਚਦੇ ਸਨ।