ਕਪੂਰਥਲਾ ਵਿਖੇ ਰਿਜ਼ਾਰਟ ’ਚ ਚੱਲ ਰਹੀ ਪਾਰਟੀ ’ਚ ਅਚਾਨਕ ਪੁੱਜੀ ਪੁਲਸ ਨੇ ਪਾ ਦਿੱਤਾ ਭੜਥੂ

04/23/2021 3:58:03 PM

ਕਪੂਰਥਲਾ (ਸੋਨੂੰ)— ਕਪੂਰਥਲਾ ਦੇ ਭੰਡਾਲ ਦੋਨਾ ਪਿੰਡ ਦੇ ਲੰਡਨ ਰਿਜ਼ਾਰਟ ’ਚ ਚੱਲ ਰਹੀ ਪਾਰਟੀ ’ਚ ਉਸ ਸਮੇਂ ਭੜਥੂ ਪੈ ਗਿਆ ਜਦੋਂ ਇਥੇ ਅਚਾਨਕ ਪੁਲਸ ਪਹੁੰਚ ਗਈ। ਦਰਅਸਲ ਸੂਬੇ ’ਚ ਕੋਰੋਨਾ ਦੇ ਕਾਰਨ 20 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾਈ ਗਈ ਹੈ ਪਰ ਇਸ ਦੇ ਬਾਵਜੂਦ ਲੰਡਨ ਰਿਜ਼ਾਰਟ ਵਿਚ 100 ਤੋਂ ਵੱਧ ਲੋਕਾਂ ਨੇ ਪਾਰਟੀ ’ਚ ਹਿੱਸਾ ਲਿਆ। ਇਸ ਦੇ ਬਾਅਦ ਸਦਰ ਥਾਣਾ ਪੁਲਸ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਪਾਰਟੀ ਨੂੰ ਰੋਕਿਆ। 

ਇਹ ਵੀ ਪੜ੍ਹੋ : ਗਾਂਧੀ ਵਨੀਤਾ ਆਸ਼ਰਮ ਦੀਆਂ 40 ਤੋਂ ਵੱਧ ਕੁੜੀਆਂ ਕੋਰੋਨਾ ਪਾਜ਼ੇਟਿਵ, ਸਿਹਤ ਮਹਿਕਮੇ ’ਚ ਪਈਆਂ ਭਾਜੜਾਂ


ਥਾਣਾ ਸਦਰ ਕਪੂਰਥਲਾ ਪੁਲਸ ਐੱਸ. ਐੱਚ. ਓ. ਗੁਰਦਿਆਲ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵਿਆਹ ਸਮਾਗਮ ਸਣੇ ਹੋਰ ਸਮਾਗਮ ਆਯੋਜਿਤ ਕਰਨ ਲਈ ਸਖ਼ਤ ਗਾਈਡਲਾਈਨ ਜਾਰੀ ਕੀਤੀਆਂ ਹੋਈਆਂ ਹਨ, ਜਿਸ ਦੇ ਬਾਵਜੂਦ ਪੈਲੇਸ ਮਾਲਕ ਨੇ ਵਿਆਹ ਸਮਾਰੋਹ ਲਈ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਬੁਕਿੰਗ ਕਰਕੇ 100 ਤੋਂ ਵੱਧ ਲੋਕ ਆਪਣੇ ਪੈਲੇਸ ’ਚ ਇਕੱਠੇ ਕੀਤੇ।

ਇਹ ਵੀ ਪੜ੍ਹੋ : ਦੁੱਖਾਂ ਨਾਲ ਛਿੜੀ ‘ਜੰਗ’ ਜਿੱਤੀ, ਜਲੰਧਰ ਦੀ ਇਸ ਔਰਤ ਨੇ ਕਾਰ ਨੂੰ ਬਣਾਇਆ ਢਾਬਾ (ਵੀਡੀਓ)

ਇਸੇ ਕਰਕੇ ਲੰਡਨ ਰਿਜ਼ਾਰਟ ਦੇ ਮੈਨੇਜਰ ਸੋਨੂੰ ਪੁੱਤਰ ਆਨੰਦ ਲਾਲ ਵਾਸੀ ਠਠਾ ਖ਼ਿਲਾਫ਼ ਅਤੇ ਅਣਪਛਾਤੇ 100 ਲੋਕਾਂ ਖ਼ਿਲਾਫ਼ ਧਾਰਾ 188 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ ਪਿੰਡ ਕੇਸਰਪੁਰ ਦੇ ਵਾਸੀਆਂ ਨੇ ਪਾਰਟੀ ਦਾ ਆਯੋਜਨ ਕੀਤਾ ਸੀ। ਦਰਜ ਮਾਮਲੇ ਵਿਚ ਅਜੇ ਕੋਈ ਗਿ੍ਰਫ਼ਤਾਰੀ ਨਹੀਂ ਕੀਤੀ ਗਈ। 

ਇਹ ਵੀ ਪੜ੍ਹੋ : ਟਾਂਡਾ 'ਚ ਵੱਡੀ ਵਾਰਦਾਤ, ਔਰਤ ਦਾ ਗੋਲੀ ਮਾਰ ਕੇ ਕੀਤਾ ਕਤਲ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 

shivani attri

This news is Content Editor shivani attri