ਰਿਜ਼ਰਵ ਸੀਟ ਬਣਨ ਮਗਰੋਂ ਫਤਿਹਗੜ੍ਹ ਸਾਹਿਬ ਤੋਂ ਜਿੱਤ ਰਹੇ ਸਿਰਫ ਦਲਬਦਲੂ

05/02/2019 2:24:15 PM

ਰਾਏਕੋਟ—ਲੋਕ ਸਭਾ ਚੋਣਾਂ-2009 ਤੋਂ ਠੀਕ ਪਹਿਲਾਂ ਹਲਕਾਬੰਦੀ 'ਚ ਫਤਿਹਗੜ੍ਹ ਸਾਹਿਬ ਸੀਟ ਵਜੂਦ 'ਚ ਆਈ ਸੀ। ਇਸ 'ਚ ਨੌ ਵਿਧਾਨ ਸਭਾ ਹਲਕੇ ਖਤਰਾ, ਫਤਿਹਗੜ੍ਹ ਸਾਹਿਬ, ਸਮਰਾਲਾ, ਅਮਲੋਹ, ਸਾਹਨੇਵਾਲ, ਅਮਰਗੜ੍ਹ ਦੇ ਇਲਾਵਾ ਤਿੰਨ ਰਿਜ਼ਰਵ ਹਲਕੇ ਬੱਸੀ ਪਠਾਣਾ, ਰਾਏਕੋਟ ਅਤੇ ਪਾਇਲ ਜੋੜੇ ਗਏ ਸਨ। 2009 ਅਤੇ 2014 ਦੀਆਂ ਚੋਣਾਂ 'ਚ ਫਤਿਹਗੜ੍ਹ ਸਾਹਿਬ ਸੀਟ ਤੋਂ ਦਲਬਦਲੂ ਹੀ ਜਿੱਤੇ। ਇਸ ਵਾਰ ਵੀ ਕੈਪਟਨ ਸਰਕਾਰ 'ਚ ਸੰਸਦੀ ਸਕੱਤਰ ਰਹੀ ਹਰਬੰਸ ਕੌਰ ਦੂਲੋਂ ਕਾਂਗਰਸ ਤੋਂ ਬਾਗੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਦੇ ਤੌਰ 'ਤੇ ਚੋਣ ਮੈਦਾਨ 'ਚ ਹਨ। 2009 'ਚ ਸ਼ਿਅਦ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਸੁਖਦੇਵ ਸਿੰਘ ਲਿਬੜਾ ਨੇ ਇਸ ਸੀਟ ਤੋਂ ਚੋਣਾਂ ਜਿੱਤੀਆਂ ਸੀ। 2014 'ਚ ਵੀ ਸ਼ਿਅਦ ਤੋਂ ਬਾਗੀ ਹਰਿੰਦਰ ਸਿੰਘ ਖਾਲਸਾ ਆਪ ਦੇ ਟਿਕਟ 'ਤੇ ਜਿੱਤੇ ਸੀ।

Shyna

This news is Content Editor Shyna