ਚੌਧਰੀ ਦੇ ਜਿੱਤਣ 'ਤੇ ਜਲੰਧਰ 'ਚ ਜਸ਼ਨ ਦਾ ਮਾਹੌਲ, ਸੁਣੋ ਪਤਨੀ ਦਾ ਬਿਆਨ (ਤਸਵੀਰਾਂ)

05/23/2019 6:38:05 PM

ਜਲੰਧਰ — ਜਲੰਧਰ ਲੋਕ ਸਭਾ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੂੰ ਪਛਾੜਦੇ ਹੋਏ ਇਕ ਵਾਰ ਫਿਰ ਤੋਂ ਜਲੰਧਰ ਦੇ ਚੌਧਰੀ ਬਣ ਗਏ ਹਨ। ਸੰਤੋਖ ਸਿੰਘ ਚੌਧਰੀ ਨੇ ਇਤਿਹਾਸ ਸਿਰਜ ਕੇ ਚਰਨਜੀਤ ਸਿੰਘ ਅਟਵਾਲ ਨੂੰ ਕਰੀਬ 20 ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਜ਼ਬਰਦਸਤ ਜਿੱਤ ਹਾਸਲ ਕੀਤੀ ਹੈ। ਚਰਨਜੀਤ ਸਿੰਘ ਅਟਵਾਲ ਦੂਜੇ ਨੰਬਰ ਜਦਕਿ ਬਸਪਾ ਦੇ ਉਮੀਦਵਾਰ ਬਲਵਿੰਦਰ ਕੁਮਾਰ ਤੀਜੇ ਨੰਬਰ 'ਤੇ ਰਹੇ ਹਨ। 


ਚੌਧਰੀ ਦੇ ਜਿੱਤਣ ਤੋਂ ਬਾਅਦ ਜਲੰਧਰ 'ਚ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਚੌਧਰੀ ਦੇ ਘਰ 'ਚ ਵੀ ਲੋਕ ਉਨ੍ਹਾਂ ਨੂੰ ਵਧਾਈਆਂ ਦੇਣ ਪਹੁੰਚ ਰਹੇ ਹਨ। ਇਸ ਸਬੰਧੀ ਸੰਤੋਖ ਸਿੰਘ ਚੌਧਰੀ ਦੀ ਪਤਨੀ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਹੁਤ ਹੀ ਵਧੀਆ ਲੱਗ ਰਿਹਾ ਹੈ ਕਿ ਲੋਕਾਂ ਨੇ ਜਿੱਤ ਹਾਸਲ ਕਰਵਾਈ ਹੈ। ਘੱਟ ਮਾਰਜਨ ਮਿਲਣ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਦਾ ਮੁਲਾਂਕਣ ਕੀਤਾ ਜਾਵੇਗਾ।

ਜਾਣੋ ਕਿਹੜੇ ਉਮੀਦਵਾਰ ਨੂੰ ਕਿੰਨੀਆਂ ਪਈਆਂ ਵੋਟਾਂ 
ਕਾਂਗਰਸ ਦੇ ਸੰਤੋਖ ਸਿੰਘ ਚੌਧਰੀ— 385712
ਅਕਾਲੀ-ਭਾਜਪਾ ਦੇ ਚਰਨਜੀਤ ਸਿੰਘ ਅਟਵਾਲ— 366221
ਬਸਪਾ ਦੇ ਬਲਵਿੰਦਰ ਕੁਮਾਰ—204783
'ਆਪ' ਦੇ ਜਸਟਿਸ ਜ਼ੋਰਾ ਸਿੰਘ—35467

ਉਨ੍ਹਾਂ ਨੇ ਕਿਹਾ ਕਿ ਸੰਸਦ ਦੇ ਅੰਦਰ ਅਤੇ ਬਾਹਰ ਕੰਮ ਕਰਨ ਦੀ ਕਾਰਗੁਜ਼ਾਰੀ 'ਚ ਸੰਤੋਖ ਸਿੰਘ ਚੌਧਰੀ ਦੀ ਕੋਈ ਵੀ ਕਸਰ ਨਹੀਂ ਸੀ ਪਰ ਜੋ ਵੋਟਾਂ ਘਟੀਆਂ ਹਨ, ਉਨ੍ਹਾਂ ਦਾ ਮੁਲਾਂਕਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲੰਧਰ 'ਚ ਪਹਿਲ ਦੇ ਆਧਾਰ 'ਤੇ ਮਹਿਲਾਵਾਂ ਦੀ ਸੁਰੱਖਿਆ 'ਤੇ ਕੰਮ ਕੀਤਾ ਜਾਵੇਗਾ।  ਦੱਸ ਦੇਈਏ ਕਿ ਸੰਤੋਖ ਸਿੰਘ ਚੌਧਰੀ 2014 'ਚ ਕਰੀਬ 70 ਹਜ਼ਾਰ ਦੀਆਂ ਵੋਟਾਂ ਦੇ ਫਰਕ ਨਾਲ ਅਕਾਲੀ ਦਲ ਦੇ ਪਵਨ ਟੀਨੂੰ ਤੋਂ ਜਿੱਤੇ ਸਨ।
 

shivani attri

This news is Content Editor shivani attri