ਅਟਵਾਲ ਤੇ ਬਲਵਿੰਦਰ ਨੂੰ ਪਛਾੜ ਸੰਤੋਖ ਬਣੇ ਜਲੰਧਰ ਦੇ 'ਚੌਧਰੀ'

05/23/2019 6:37:08 PM

ਜਲੰਧਰ (ਪੁਨੀਤ) — ਜਲੰਧਰ ਲੋਕ ਸਭਾ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੂੰ ਪਛਾੜਦੇ ਹੋਏ ਇਕ ਵਾਰ ਫਿਰ ਤੋਂ ਜਲੰਧਰ ਦੇ ਚੌਧਰੀ ਬਣ ਗਏ ਹਨ। ਸੰਤੋਖ ਸਿੰਘ ਚੌਧਰੀ ਨੇ ਇਤਿਹਾਸ ਸਿਰਜ ਕੇ ਚਰਨਜੀਤ ਸਿੰਘ ਅਟਵਾਲ ਨੂੰ ਕਰੀਬ 20000 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਜ਼ਬਰਦਸਤ ਜਿੱਤ ਹਾਸਲ ਕੀਤੀ ਹੈ। ਚਰਨਜੀਤ ਸਿੰਘ ਅਟਵਾਲ ਦੂਜੇ ਨੰਬਰ ਜਦਕਿ ਬਸਪਾ ਦੇ ਉਮੀਦਵਾਰ ਬਲਵਿੰਦਰ ਕੁਮਾਰ ਤੀਜੇ ਨੰਬਰ 'ਤੇ ਰਹੇ ਹਨ। 
19 ਮਈ ਨੂੰ ਪੰਜਾਬ 'ਚ ਲੋਕ ਸਭਾ ਦੀਆਂ 13 ਸੀਟਾਂ 'ਤੇ ਹੋਈਆਂ ਚੋਣਾਂ ਦੀ ਗਿਣਤੀ ਅਜੇ ਚੱਲ ਰਹੀ ਹੈ। ਦੱਸ ਦੇਈਏ ਕਿ ਪੰਜਾਬ 'ਚੋਂ 278 ਉਮੀਦਵਾਰ ਚੋਣ ਮੈਦਾਨ 'ਚ ਆਪਣੀ ਕਿਸਮਤ ਨੂੰ ਅਜ਼ਮਾ ਰਹੇ ਹਨ ਅਤੇ ਹੌਲੀ-ਹੌਲੀ ਸੀਟਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। 


ਜਾਣੋ ਕਿਹੜੇ ਉਮੀਦਵਾਰ ਨੂੰ ਕਿੰਨੀਆਂ ਪਈਆਂ ਵੋਟਾਂ 
ਕਾਂਗਰਸ ਦੇ ਸੰਤੋਖ ਸਿੰਘ ਚੌਧਰੀ— 385712
ਅਕਾਲੀ-ਭਾਜਪਾ ਦੇ ਚਰਨਜੀਤ ਸਿੰਘ ਅਟਵਾਲ— 366221
ਬਸਪਾ ਦੇ ਬਲਵਿੰਦਰ ਕੁਮਾਰ—204783
'ਆਪ' ਦੇ ਜਸਟਿਸ ਜ਼ੋਰਾ ਸਿੰਘ—35467

​​​​​​​
ਹਲਕਾ ਲੋਕ ਸਭਾ ਸੀਟ ਜਲੰਧਰ ਤੋਂ ਕੁੱਲ 19 ਉਮੀਦਵਾਰਾਂ ਚੋਣ ਮੈਦਾਨ 'ਚ ਸਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਜਨਤਾ ਵੱਲੋਂ ਅੱਜ ਕਰ ਦਿੱਤਾ ਗਿਆ। ਸਵੇਰੇ ਤੋਂ ਸ਼ੁਰੂ ਹੋਈ ਵੋਟਾਂ ਦੀ ਗਿਣਤੀ ਨੂੰ ਲੈ ਕੇ ਉਮੀਦਵਾਰਾਂ ਦੀਆਂ ਧੜਕਨਾਂ ਵੀ ਤੇਜ਼ ਚੱਲ ਰਹੀਆਂ ਸਨ। 
ਦੱਸਣਯੋਗ ਹੈ ਕਿ ਜਲੰਧਰ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਰਨਜੀਤ ਸਿੰਘ ਅਤੇ ਕਾਂਗਰਸ ਵੱਲੋਂ ਮੌਜੂਦ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ, ਜਿੱਥੇ ਸੰਤੋਖ ਸਿੰਘ ਚੌਧਰੀ ਨੇ ਵੱਡੀ ਜਿੱਤ ਹਾਸਲ ਕਰਕੇ ਅਟਵਾਲ ਨੂੰ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਪੀ. ਡੀ. ਏ. ਵੱਲੋਂ ਬਲਵਿੰਦਰ ਕੁਮਾਰ ਅਤੇ 'ਆਪ' ਵੱਲੋਂ ਜਸਟਿਸ ਜ਼ੋਰਾ ਸਿੰਘ ਚੋਣ ਮੈਦਾਨ 'ਚ ਸਨ।

shivani attri

This news is Content Editor shivani attri