ਜ਼ਿਲੇ 'ਚ 490563 ਵੋਟਰ 592 ਪੋਲਿੰਗ ਬੂਥਾਂ 'ਤੇ ਕਰਨਗੇ ਮਤਦਾਨ

05/18/2019 6:57:59 PM

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)— ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿਚ ਸ਼ਾਮਲ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਬੰਗਾ, ਨਵਾਂਸ਼ਹਿਰ ਅਤੇ ਬਲਾਚੌਰ 'ਚ ਲਾਏ ਗਏ ਚੋਣ ਸਟਾਫ ਨੂੰ 18 ਮਈ ਨੂੰ ਚੋਣ ਸਮੱਗਰੀ ਦੇ ਕੇ ਡਿਊਟੀ ਸਥਾਨਾਂ 'ਤੇ ਰਵਾਨਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਬੀਤੇ ਦਿਨ ਜ਼ਿਲੇ ਦੇ 592 ਪੋਲਿੰਗ ਬੂਥਾਂ 'ਤੇ ਲਾਏ ਗਏ ਪੋਲਿੰਗ ਸਟਾਫ ਦੀ ਜਨਰਲ ਆਬਜ਼ਰਵਰ ਪੀ. ਦਿਆਨੰਦ ਦੀ ਮੌਜੂਦਗੀ 'ਚ ਬੂਥ ਵਾਰ ਰੈਂਡੇਮਾਈਜ਼ੇਸ਼ਨ ਨੂੰ ਅੰਤਿਮ ਰੂਪ ਦਿੱਤਾ ਗਿਆ। ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੰਗਾ ਹਲਕੇ ਦੀਆਂ 196 ਪੋਲਿੰਗ ਪਾਰਟੀਆਂ ਨੂੰ ਜੀ. ਐੱਨ. ਕਾਲਜ ਫਾਰ ਵੂਮੈਨ ਬੰਗਾ, ਨਵਾਂਸ਼ਹਿਰ ਹਲਕੇ ਦੀਆਂ 206 ਪੋਲਿੰਗ ਪਾਰਟੀਆਂ ਨੂੰ ਦੋਆਬਾ ਕਾਲਜ ਛੋਕਰਾਂ, ਰਾਹੋਂ ਅਤੇ ਬਲਾਚੌਰ ਹਲਕੇ ਦੀਆਂ 190 ਪੋਲਿੰਗ ਪਾਰਟੀਆਂ ਨੂੰ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਤੋਂ ਚੋਣ ਸਮੱਗਰੀ, ਈ. ਵੀ. ਐੱਮਜ਼ ਅਤੇ ਵੀ. ਵੀ. ਪੀ. ਏ. ਟੀ. ਦੇ ਕੇ ਉਨ੍ਹਾਂ ਦੇ ਡਿਊਟੀ ਸਥਾਨਾਂ 'ਤੇ ਰਵਾਨਾ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲੇ 'ਚ ਕੁੱਲ 490563 ਵੋਟਰ ਰਜਿਸਟਰ ਕੀਤੇ ਗਏ ਹਨ, ਜੋ ਕਿ 19 ਮਈ ਨੂੰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨਗੇ। ਇਨ੍ਹਾਂ 'ਚ 252588 ਪੁਰਸ਼, 237957 ਔਰਤਾਂ ਅਤੇ 18 ਟ੍ਰਾਂਸਜੈਂਡਰ ਵੋਟਰ ਹਨ। ਹਲਕਾਵਾਰ ਵੰਡ ਅਨੁਸਾਰ ਬੰਗਾ ਦੇ 165163 ਵੋਟਰਾਂ 'ਚੋਂ 84787 ਪੁਰਸ਼, 80372 ਔਰਤਾਂ ਅਤੇ 4 ਟ੍ਰਾਂਸਜੈਂਡਰ ਵੋਟਰ ਹਨ। 

ਨਵਾਂਸ਼ਹਿਰ ਦੇ 173099 ਵੋਟਰਾਂ 'ਚੋਂ 88498 ਪੁਰਸ਼, 84592 ਔਰਤਾਂ ਅਤੇ 9 ਟ੍ਰਾਂਸਜੈਂਡਰ ਵੋਟਰ ਹਨ। ਬਲਾਚੌਰ ਹਲਕੇ 'ਚ 152301 ਵੋਟਰਾਂ 'ਚੋਂ 79303 ਪੁਰਸ਼, 72993 ਔਰਤਾਂ ਅਤੇ 5 ਟ੍ਰਾਂਸਜੈਂਡਰ ਵੋਟਰ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ 'ਚ 427 ਪੋਲਿੰਗ ਸਥਾਨ ਹਨ ਜਿੱਥੇ 592 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਮਤਦਾਨ ਦੌਰਾਨ ਨਿਰਪੱਖ ਅਤੇ ਭੈਅ-ਰਹਿਤ ਮਾਹੌਲ ਬਣਾਈ ਰੱਖਣ ਅਤੇ ਅਮਨ ਅਤੇ ਕਾਨੂੰਨ ਬਰਕਰਾਰ ਰੱਖਣ ਲਈ 1554 ਅਰਧ ਸੈਨਿਕ ਬਲ ਅਤੇ ਪੁਲਸ ਜਵਾਨ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ 592 ਚੋਣ ਬੂਥਾਂ 'ਤੇ 2368 ਅਧਿਕਾਰੀਆਂ/ਕਰਮਚਾਰੀਆਂ ਦਾ ਪੋਲਿੰਗ ਸਟਾਫ ਤਾਇਨਾਤ ਕੀਤਾ ਗਿਆ ਹੈ। ਜ਼ਿਲੇ ਦੇ ਨਾਜ਼ੁਕ/ਸੰਵੇਦਨਸ਼ੀਲ ਪੋਲਿੰਗ ਬੂਥਾਂ 'ਚੋਂ 150 'ਤੇ ਮਾਈਕ੍ਰੋ ਆਬਜ਼ਰਵਰ ਲਾਏ ਗਏ ਹਨ। ਇਸੇ ਤਰ੍ਹਾਂ 296 ਬੂਥਾਂ ਦੀ ਵੈੱਬ ਕਾਸਟਿੰਗ ਜਦਕਿ 40 ਬੂਥਾਂ ਦੀ ਵੀਡੀਓਗ੍ਰਾਫੀ ਕਰਵਾਈ ਜਾਵੇਗੀ। ਇਸ ਮੌਕੇ ਐੱਸ. ਐੱਸ. ਪੀ. ਅਲਕਾ ਮੀਨਾ, ਏ. ਡੀ. ਸੀ. (ਜ) ਅਨੁਪਮ ਕਲੇਰ, ਐੱਸ. ਪੀ. (ਐੱਚ) ਹਰੀਸ਼ ਦਿਆਮਾ, ਚੋਣ ਤਹਿਸੀਲਦਾਰ ਹਰੀਸ਼ ਕੁਮਾਰ, ਨੋਡਲ ਅਫਸਰ ਮੈਨ ਪਾਵਰ ਦਨੇਸ਼ ਕੁਮਾਰ, ਚੋਣ ਕਾਨੂੰਨਗੋ ਵਿਵੇਕ ਮੋਇਲਾ ਅਤੇ ਜ਼ਿਲਾ ਸੂਚਨਾ ਅਫਸਰ ਵਿਸ਼ਾਲ ਸ਼ਰਮਾ ਵੀ ਮੌਜੂਦ ਸਨ।

shivani attri

This news is Content Editor shivani attri